Meanings of Punjabi words starting from ਸ਼

ਵਿ- ਦੁੱਧ ਪੀਣ ਵਾਲਾ. ਛੋਟਾ ਬਾਲਕ, ਜੋ ਦੁੱਧ ਦੇ ਹੀ ਆਧਾਰ ਰਹਿੰਦਾ ਹੈ. "ਸੀਰਖੋਰ ਇਨ ਕਹਾਂ ਬਿਗਾਰਾ?" (ਗੁਪ੍ਰਸੂ)


शीरण ਵਿ- ਟੁੱਟਿਆ ਫੁੱਟਿਆ। ੨. ਖਿੰਡਿਆ ਹੋਇਆ.


ਫ਼ਾ. [شیرینی] ਸੰਗ੍ਯਾ- ਮਿਠਾਸ। ੨. ਮਿਠਿਆਈ। ੩. ਕਿਸੇ ਕੰਮ ਦੀ ਖ਼ੁਸ਼ੀ ਵਿੱਚ ਵੰਡਿਆ ਪ੍ਰਸਾਦ। ੪. ਕਿਸੇ ਪੀਰ ਜਾਂ ਉਸ ਦੇ ਅਸਥਾਨ ਤੇ ਚੜ੍ਹਾਈ ਮਿਠਿਆਈ.


ਫ਼ਾ. [شیراز] ਸੰਗ੍ਯਾ- ਈਰਾਨ ਦਾ ਇੱਕ ਪ੍ਰਸਿੱਧ ਸ਼ਹਿਰ, ਜਿਸ ਥਾਂ ਸਾਦੀ ਅਤੇ ਹਾਫ਼ਿਜ਼ ਜੇਹੇ ਪ੍ਰਸਿੱਧ ਕਵੀ ਹੋਏ ਹਨ.


ਫ਼ਾ. [شیریں] ਵਿ- ਮਿੱਠਾ. "ਗੰਭੀਰ ਧੀਰ ਸ਼ੀਰੀਂ ਜ਼ਬਾਨ." (ਪੰਪ੍ਰ) ੨. ਪਿਆਰਾ। ੩. ਸੰਗ੍ਯਾ- ਖ਼ੁਸਰੋ ਪਰਵੇਜ਼ ਈਰਾਨ ਦੇ ਸ਼ਾਹ ਦੀ ਇਸਤ੍ਰੀ, ਜੋ ਫ਼ਰਹਾਦ ਦੀ ਪਿਆਰੀ ਸੀ. ਫ਼ਰਹਾਦ ਨੂੰ ਆਖਿਆ ਗਿਆ ਕਿ ਜੇ ਤੂੰ ਪਹਾੜ ਕੱਟਕੇ ਨਦੀ ਲੈ ਆਵੇਂ, ਤਾਂ ਸ਼ੀਰੀਂ ਪ੍ਰਾਪਤ ਕਰ ਸਕੇਂਗਾ. ਫ਼ਰਹਾਦ ਨੇ ਅਣਥੱਕ ਯਤਨ ਕਰਕੇ ਪਹਾੜ ਕੱਟਿਆ. ਜਦ ਕਾਰਜਸਿੱਧੀ ਹੋਣ ਵਾਲੀ ਹੀ ਸੀ, ਤਦ ਉਸ ਨੂੰ ਖਬਰ ਪੁਚਾਈ ਗਈ ਕਿ ਸ਼ੀਰੀਂ ਮਰ ਗਈ ਹੈ. ਇਹ ਸੁਣਕੇ ਫ਼ਰਹਾਦ ਨੇ ਪ੍ਰਾਣ ਤਿਆਗ ਦਿੱਤੇ. ਸ਼ੀਰੀਂ ਬੀ ਫ਼ਰਹਾਦ ਦਾ ਮਰਨਾ ਸੁਣਕੇ ਦੇਹ ਤਿਆਗ ਗਈ.