Meanings of Punjabi words starting from ਪ

ਪ੍ਰਲੰਬ ਦੈਤ ਦੇ ਮਾਰਨ ਵਾਲਾ. ਬਲਰਾਮ.


ਸੰ. ਸੰਗ੍ਯਾ- ਚੌਰਾਹਾ, ਚੁਰਸਤਾ। ੨. ਉਦਰ. ਪੇਟ। ੩. ਢਲਵਾਨ. ਉਤਾਰ। ੪. ਵਿ- ਝੁਕਿਆ ਹੋਇਆ। ੫. ਨਮ੍ਰ. ਵਿਨੀਤ। ੬. ਉਦਾਰ। ੭. ਅਨੁਕੂਲ। ੮. ਆਸਕ੍ਤ. ਆਸਕ. "ਕਲਿ ਕੀਰਤਿਹਰਿ ਪ੍ਰਵਣੇ." (ਨਟ ਮਃ ੪)


ਵਿ- ਬਹੁਤ ਸ਼੍ਰੇਸ੍ਠ। ੨. ਸੰਗ੍ਯਾ- ਔਲਾਦ. ਸੰਤਾਨ। ੩. ਅਗਰੁ ਦੀ ਲੱਕੜ.


ਸੰ. ਪ੍ਰਵਰ੍‍ਤਕੱ. ਸੰਗ੍ਯਾ- ਕਿਸੇ ਕਾਰਜ ਨੂੰ ਚਲਾਉਣ ਵਾਲਾ। ੨. ਆਰੰਭ ਕਰਨ ਵਾਲਾ। ੩. ਕੰਮ ਵਿੱਚ ਲਾਉਣ ਵਾਲਾ.


ਸੰ. ਪ੍ਰ- ਵਸ. ਸੰਗ੍ਯਾ- ਵਿਦੇਸ਼ ਦਾ ਨਿਵਾਸ। ੨. ਵਿਦੇਸ਼. ਪਰਦੇਸ਼। ੩. ਸੰ. ਪਰਿਵਾਸ. ਰਹਾਇਸ਼. ਨਿਵਾਸ. "ਪ੍ਰਿਥੀਉਲ ਪ੍ਰਵਾਸ ਹੈ." (ਜਾਪੁ)


ਸੰ. ਸੰਗ੍ਯਾ- ਦੇਸ਼ਨਿਕਾਲਾ. ਨਗਰ ਅਥਵਾ ਦੇਸ਼ ਤੋਂ ਬਾਹਰ ਕੱਢਣ ਦੀ ਕ੍ਰਿਯਾ.


ਸੰ. ਪ੍ਰ- ਵਹ. ਸੰਗ੍ਯਾ- ਜਲ ਦਾ ਵਹਾਉ. ਪਾਣੀ ਦੀ ਗਤਿ। ੨. ਜਲ ਦੀ ਧਾਰਾ। ੩. ਕਾਰਜ ਦਾ ਜਾਰੀ ਰਹਿਣਾ। ੪. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. "ਕੇਸਰੀ ਪ੍ਰਵਾਹੇ." (ਅਕਾਲ) ਸ਼ੇਰ ਦੀ ਸਵਾਰੀ.