ਕੀਰਤਪੁਰ ਨਿਵਾਸੀ ਸਾਈਂ ਬੁੱਢਣਸ਼ਾਹ ਦਾ ਚੇਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਾਦਿਕ, ਜੋ ਭਾਈ ਬਿਧੀਚੰਦ ਦਾ ਮਿਤ੍ਰ ਸੀ. ਇਹ ਸਸਰਾਂਵ ਅਤੇ ਦੇਉ ਨਗਰ ਆਪਣੇ ਮੁਰੀਦਾਂ ਪਾਸ ਰਿਹਾ ਕਰਦਾ ਸੀ. ਦੇਖੋ, ਬਿਧੀ ਚੰਦ.
ਵਿ- ਸੁੰਦਰ ਅਤੇ ਖ਼ੁਸ਼. ਖ਼ੂਬਸੂਰਤ ਅਤੇ ਪ੍ਰਸੰਨ. "ਸੇਈ ਸੁੰਦਰ ਸੋਹਣੇ." (ਮਾਝ ਅਃ ਮਃ ੫) ਦੇਖੋ, ਸੋਹਣਾ.
nan
(ਕ੍ਰਿਸਨਾਵ) ਅਞਾਣ ਲਿਖਾਰੀ ਦੀ ਕ੍ਰਿਪਾ ਨਾਲ ਇਹ ਪਾਠ ਬਿਗੜ ਗਿਆ ਹੈ. ਸ਼ੁੱਧ ਇਉਂ ਹੈ- "ਜਨੁ ਸੁੰਦਰਤਾ ਅਤਿਮਾਨੁਖ ਕੋ ਸਬ ਧਾਇ ਧਸੀ ਹਰਿ ਕੇ ਨਗ ਮੈਂ." (੧੧੮) ਹਰਿ ਅਤਿਮਾਨੁਖ ਕੇ ਦੇਹੰ ਰੂਪ ਨਗ ਵਿੱਚ ਸਭ ਸੁੰਦਰਤਾ ਪ੍ਰਵੇਸ਼ ਹੋ ਗਈ ਹੈ. ਦੇਖੋ, ਅਤਿਮਾਨੁਖ.
ਦੇਖੋ, ਸੁੰਦਰ ੪.
ਸੰਗ੍ਯਾ- ਸੌਂਦਰਯ. ਸੁੰਦਰਤਾ. ਖੂਬਸੂਰਤੀ.
ਦੇਖੋ, ਸਵੈਯੇ ਦਾ ਰੂਪ ੨੪। ੨. ਦੇਖੋ, ਸੁੰਦਰੀ. "ਸੁੰਦਰਿ ਸਾਇ ਸਰੂਪਿ ਬਿਚਖਣਿ." (ਤਿਲੰ ਮਃ ੧)
ਦੇਖੋ, ਸਵੈਯੇ ਦਾ ਰੂਪ ੧੬। ੨. ਪਿੰਗਲ- ਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ "ਸੁੰਦਰੀ" ਹੈ ਇਸ ਦੇ ਪ੍ਰਤਿ ਚਰਣ ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ "ਦ੍ਰੁਤਵਿਲੰਬਿਤਾ" ਭੀ ਹੈ.#ਉਦਾਹਰਣ-#ਦੁਖਭਰੀ ਜਗ ਆਸਨ ਤ੍ਯਾਗਰੀ,#ਜਪ ਹਰੀ ਗੁਰੁਪਾਦਨ ਲਾਗਰੀ. xxx#(ਅ) ਰਾਮਚੰਦ੍ਰਿਕਾ ਵਿੱਚ "ਮੋਦਕ" ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ-#ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ,#ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ,#ਆਪਨਪੌ ਜੁ ਤਜ੍ਯੋ ਜਗਬੰਦਹਿ,#ਸਤ੍ਯ ਨ ਏਕ ਤਜ੍ਯੋ ਹਰਿਚੰਦਹਿ.#ਇਹੀ ਰੂਪ ਦਸਮਗ੍ਰੰਥ ਵਿਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ-#ਸੂਪਨਖਾ ਇਹ ਭਾਂਤ ਸੁਨੀ ਜਬ,#ਧਾਯ ਚਲੀ ਅਵਿਲੰਬ ਤ੍ਰਿਯਾ ਤਬ,#ਕਾਮ ਅਰੂਪ ਕਲੇਵਰ ਜਾਨਿਯ,#ਰੂਪ ਸਰੂਪ ਤਿਹੂ ਪੁਰ ਮਾਨਿਯ.#(ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਮਗਣ. ਉਦਾਹਰਣ-#ਭਟ ਹੁੰਕੇ ਧੁੰਕੇ ਬੰਕਾਰੇ,#ਰਣ ਬੱਜੇ ਗੱਜੇ ਨੱਗਾਰੇ,#ਰਣ ਹੁੱਲ ਕਲੋਲੰ ਹੁੱਲਾਲੰ,#ਢਲਹੱਲੰ ਢਾਲੰ ਉੱਛਾਲੰ.#੩. ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ, ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretiera minora । ੪. ਦੇਖੋ, ਸੁੰਦਰੀ ਮਾਤਾ। ੫. ਵਿ- ਸੋਹਣੀ. ਸੁੰਦਰਤਾ ਵਾਲੀ.
ਲਹੌਰ ਨਿਵਾਸੀ ਰਾਮਸਰਨ ਕੁਮਰਾਵ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਆਨੰਦ ੭. ਵੈਸਾਖ ਸੰਮਤ ੧੭੪੧ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ. ਇਸੇ ਦੀ ਕੁੱਖ ਤੋਂ ਸ਼ਾਹਜ਼ਾਦਾ ਅਜੀਤ ਸਿੰਘ ਜੀ ਪ੍ਰਗਟੇ ਸਨ.#ਦਸ਼ਮੇਸ਼ ਦੇ ਜੋਤੀ ਜੋਤਿ ਸਮਾਉਣ ਪਿਛੋਂ ਆਪ ਦਾ ਪੰਥ ਉੱਤੇ ਪੂਰਾ ਹੁਕਮ ਚਲਦਾ ਰਿਹਾ ਹੈ.¹ ਭਾਈ ਮਨੀ ਸਿੰਘ ਜੀ ਨੂੰ ਇਨ੍ਹਾਂ ਨੇ ਹਰਿਮੰਦਿਰ (ਅਮ੍ਰਿਤਸਰ) ਦਾ ਗ੍ਰੰਥੀ ਥਾਪਕੇ ਭੇਜਿਆ ਸੀ. ਮਾਤਾ ਜੀ ਨੇ ਆਪਣੀ ਅੰਤਿਮ ਅਵਸਥਾ ਦਿੱਲੀ ਰਹਿਕੇ ਵਿਤਾਈ. ਕੁਝ ਕਾਲ ਮਥੁਰਾ ਭੀ ਜਾ ਰਹੇ ਸਨ, ਜਿਸ ਥਾਂ ਆਪ ਦੀ ਹਵੇਲੀ ਦੇਖੀ ਜਾਂਦੀ ਹੈ. ਉਸ ਸਮੇਂ ਜਯਪੁਰ ਵੱਲੋਂ ਦੋ ਪਿੰਡ ਜਾਗੀਰ ਵਿੱਚ ਮਾਤਾ ਜੀ ਦੀ ਭੇਟਾ ਕੀਤੇ ਗਏ ਸਨ. ਮਥੁਰਾ ਤੋਂ ਫੇਰ ਦਿੱਲੀ ਮਾਤਾ ਜੀ ਵਾਪਿਸ ਆ ਗਏ ਅਰ ਉਸੇ ਥਾਂ ਸੰਮਤ ੧੮੦੪ ਵਿੱਚ ਦੇਹਾਂਤ ਹੋਇਆ. ਆਪ ਦੀ ਹਵੇਲੀ ਤੁਰਕਮਾਨ ਦਰਵਾਜੇ ਤੋਂ ਬਾਹਰ ਸੀਸਗੰਜ ਤੋਂ ਡੇਢ ਮੀਲ ਦੀ ਵਿੱਥ ਪੁਰ ਹੈ.#ਕਲਗੀਧਰ ਨੇ ਜੋ ਸ਼ਸਤ੍ਰ ਮਾਤਾ ਸਾਹਿਬ ਕੌਰ ਜੀ ਨੂੰ ਅਬਿਚਲਨਗਰ ਤੋਂ ਤੁਰਨ ਵੇਲੇ ਸਪੁਰਦ ਕੀਤੇ ਸਨ, ਉਹ ਮਾਤਾ ਸਾਹਿਬ ਜੀ ਨੇ ਦੇਹਾਂਤ ਸਮੇਂ ਮਾਤਾ ਸੁੰਦਰੀ ਜੀ ਦੇ ਹਵਾਲੇ ਕੀਤੇ, ਮਾਤਾ ਸੁੰਦਰੀ ਜੀ ਨੇ ਆਪਣੇ ਦੇਹਾਂਤ ਸਮੇਂ ਆਪਣੇ ਸੇਵਕ ਜੀਵਨ ਸਿੰਘ ਨੂੰ ਦੇ ਕੇ ਅਦਬ ਨਾਲ ਰੱਖਣ ਦੀ ਆਗ੍ਯਾ ਕੀਤੀ. ਜੀਵਨ ਸਿੰਘ ਦੇ ਪੁਤ੍ਰ ਬਖਤਾਵਰ ਸਿੰਘ ਨੇ, ਉਸ ਦੇ ਪੁਤ੍ਰ ਮਿੱਠੂ ਸਿੰਘ ਨੇ, ਉਸਦੇ ਪੁਤ੍ਰ ਸੇਵਾ ਸਿੰਘ ਨੇ, ਉਸ ਦੇ ਪੁਤ੍ਰ ਭਾਨ ਸਿੰਘ ਨੇ ਇਹ ਸ਼ਸਤ੍ਰ ਆਪਣੇ ਘਰ ਰੱਖੇ. ਭਾਈ ਭਾਨ ਸਿੰਘ ਦੇ ਮੁਤਬੰਨੇ ਆਤਮਾ ਸਿੰਘ ਨੇ ਪੰਥ ਦੀ ਇੱਛਾ ਅਨੁਸਾਰ ਗੁਰੁਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕਰ ਦਿੱਤੇ ਹਨ. ਸ਼ਸਤ੍ਰ ਇਹ ਹਨ- ਇੱਕ ਤਲਵਾਰ, ਇੱਕ ਖੰਡਾ, ਇੱਕ ਖੰਜਰ ਅਤੇ ਦੋ ਕਟਾਰ. ਦੇਖੋ, ਦਿੱਲੀ.
nan