ਸੰਗ੍ਯਾ- ਨਿਰੰਤਰ ਵਹਿਣ ਵਾਲੀ ਨਦੀ. ਅਖੰਡਧਾਰਾ. "ਅੰਮ੍ਰਿਤ ਪ੍ਰਵਾਹਸਰਿ ਅਤੁਲ ਭੰਡਾਰ ਭਰਿ." (ਸਵੈਯੇ ਸ੍ਰੀ ਮੁਖਵਾਕ ਮਃ ੫)
nan
nan
ਸੰ. प्रवाहिन. ਵਿ- ਵਹਾਉ ਵਾਲਾ. ਵਹਿਣ ਵਾਲਾ.
ਸੰਗ੍ਯਾ- ਮਨਜੂਰ. ਅੰਗੀਕਾਰ. ਕਬੂਲ। ੨. ਦੇਖੋ, ਪ੍ਰਮਾਣ.
ਦੇਖੋ, ਪ੍ਰਬਾਦ.
ਦੇਖੋ, ਪ੍ਰਮਾਨ. "ਅਤੁਲ ਪ੍ਰਵਾਨੇ." (ਅਕਾਲ) ਅਤੁਲ ਪ੍ਰਮਾਨੇ.
ਦੇਖੋ, ਪਰਵਾਨਾ.
ਦੇਖੋ, ਪਰਿਵਾਰ.
ਮੂੰਗਾ. ਦੇਖੋ, ਪਰਵਾਲ। ੨. ਡਿੰਗ ਵੀਣਾ ਦੀ ਡੰਡੀ, ਜਿਸ ਉੱਤੇ ਸੁਰਾਂ ਦੇ ਬੰਦ ਜੜੇ ਹੁੰਦੇ ਹਨ। ੩. ਪੜਵਾਲ. ਅੱਖਾਂ ਦੀ ਪਲਕਾਂ ਦੇ ਰੋਮ, ਜੋ ਝੁਕਕੇ ਨੇਤ੍ਰਾਂ ਦੀ ਡੇਲੀ ਨੂੰ ਦੁੱਖ ਦੇਣ. ਅੱਖ ਵੱਲ ਪੜੇ ਹੋਏ ਪਲਕ ਦੇ ਵਾਲ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪੜਵਾਲ.
ਮੂੰਗੇ ਦਾ ਪਿੰਡ. ਸਮੁੰਦਰ ਵਿੱਚ ਇੱਕ ਪ੍ਰਕਾਰ ਦੀ ਜਾਤਿ ਦੇ ਕੀੜੇ (Coeletenrata) ਦੀ ਰਚਨਾ. "ਲਾਲ ਜਾਲ ਪ੍ਰਵਾਲ ਬਿੰਦ੍ਰਮ" (ਪਾਰਸਾਵ) ਦੇਖੋ, ਵਿਦ੍ਰੁਮ.
nan