Meanings of Punjabi words starting from ਸ

ਸੰ. ਸ਼ੂਨ੍ਯ. ਵਿ- ਸੁੰਨਾ. ਖਾਲੀ। ੨. ਜੜ੍ਹ. ਚੇਤਨਤਾ ਰਹਿਤ."ਦਿੱਤੀ ਬਾਂਗ ਨਿਮਾਜ ਕਰ ਸੁੰਨ ਸਮਾਨ ਹੋਆ ਜਾਹਾਨਾ." (ਭਾਗੁ) ੩. ਸੰਗ੍ਯਾ- ਬਿੰਦੀ. ਸਿਫਰ. "ਨਉ ਅੰਗ ਨੀਲ ਅਨੀਲ ਸੁੰਨ." (ਭਾਗੁ) ਬਿੰਦੀ ਨੌ ਅੰਗਾਂ ਨਾਲ ਮਿਲਕੇ ਨੀਲ ਆਦਿਕ ਅਨੰਤ ਗਿਣਤੀ ਬੋਧ ਕਰਾਉਂਦੀ ਹੈ। ੪. ਆਕਾਸ਼. "ਸੁੰਨਹਿ ਸੁੰਨ ਮਿਲਿਆ." (ਮਾਰੂ ਕਬੀਰ) ਮਹਾਂ ਆਕਾਸ਼ (ਬ੍ਰਹਮ) ਨੂੰ ਘਟਾਕਾਸ਼ (ਜੀਵਾਤਮਾ) ਮਿਲਿਆ। ੫. ਜਿਸ ਵਿੱਚ ਮਾਇਆ ਦੀ ਚੇਸ੍ਟਾ ਨਹੀਂ. ਅਫੁਰ ਬ੍ਰਹਮ. "ਘਟਿ ਘਟਿ ਸੁੰਨ ਕਾ ਜਾਣੈ ਭੇਉ." (ਸਿਧਗੋਸਿਟ) ੬. ਪ੍ਰਕ੍ਰਿਤਿ. ਮਾਇਆ, ਕਿਉਂਕਿ ਇਹ ਬ੍ਰਹਮ ਦੀ ਸੱਤਾ ਬਿਨਾ ਸੁੰਨ (ਸ਼ੂਨ੍ਯ) ਹੈ. "ਸੁੰਨਹੁ ਧਰਤਿ ਅਕਾਸ ਉਪਾਏ." (ਮਾਰੂ ਸੋਲਹੇ ਮਃ ੧) ੭. ਜੜ੍ਹਤਾ. ਜਾਡ੍ਯ. "ਮਿਟੀ ਸੁੰਨ ਚੇਤਨਤਾ ਪਾਈ." (ਸਲੋਹ) ੮. ਮਹਾਂ ਪ੍ਰਲੈ ਦੀ ਉਹ ਦਸ਼ਾ ਜਦ ਕੁਝ ਰਚਨਾ ਨਹੀਂ ਸੀ. "ਸੁੰਨੇ ਵਰਤੇ ਜਗ ਸਬਾਏ." (ਮਾਰੂ ਸੋਲਹੇ ਮਃ ੧) ੯. ਸੰ. ਸ੍ਵਨ. ਧੁਨਿ. ਸ਼ੋਰ. ਸ਼ਬਦ. "ਸੁੰਨ ਸਮਾਧਿ ਦੋਊ ਤਹਿ ਨਾਹੀ." (ਗਉ ਕਬੀਰ) ਨਾ ਸ੍ਵਨ (ਸ਼ੋਰ) ਹੈ ਨਾ ਸਮਾਧਿ. "ਅਨਹਤ ਸੁੰਨ ਕਹਾ ਤੇ ਹੋਈ?" (ਸਿਧਗੋਸਟਿ) ਅਨਹਤ ਸ੍ਵਨ (ਧੁਨਿ) ਕਹਾਂ ਤੇ ਹੋਈ?#ਪੰਜਾਬੀ ਵਿੱਚ ਪੈਰ ਲੱਗਿਆ ਵਾਵਾ ਉਂਕੜ ਹੋ ਜਾਂਦਾ ਹੈ. ਦੇਖੋ, ਅਸ੍ਵ, ਸ੍ਵਪਨ, ਸ੍ਵਭਾਵ, ਸ੍ਵਰ, ਸ੍ਵਾਨ, ਜ੍ਵਾਲਾ, ਤ੍ਵਰਿਤ, ਦ੍ਵਾਰ, ਧ੍ਵਨਿ ਦੀ ਥਾਂ- ਅਸੁ, ਸੁਪਨਾ, ਸੁਭਾਉ, ਸੁਰ, ਸੁਆਨ, ਜੁਆਲਾ, ਤੁਰਤ, ਦੁਆਰ, ਧੁਨਿ ਆਦਿ ਸ਼ਬਦ.

ਸੰਗ੍ਯਾ- ਨਿਰਵਿਕਲਪ ਸਮਾਧਿ. ਉਹ ਸਮਾਧਿ ਜਿਸ ਵਿੱਚ ਸੰਕਲਪ ਨਾ ਫੁਰਨ. ਦੇਖੋ, ਅਸੰਪ੍ਰਗ੍ਯਾਤ ਸਮਧਿ. "ਸੁੰਨ ਸਮਾਧਿ ਅਨਹਤ ਤਹ ਨਾਦ." (ਸੁਖਮਨੀ) ੨. ਬ੍ਰਹਮ ਦੀ ਉਹ ਅਵਸਥਾ, ਜਦ ਪ੍ਰਕਿਤਿ ਲੈ ਕਰਕੇ ਆਪਣੇ ਸ੍ਵਰੂਪ ਵਿੱਚ ਵਿਰਾਜਦਾ ਹੈ. ੩. ਸ੍ਵਨ (ਸ਼ੋਰ) ਅਤੇ ਸਮਾਧਿ ਦੀ ਹਾਲਤ. ਦੇਖੋ, ਸੁੰਨ ੯.

ਦੇਖੋ, ਸੁੰਨਸਮਾਧਿ। ੨. ਵਿ- ਅਫੁਰ ਸਮਾਧੀ ਵਾਲਾ. "ਸਰਗੁਨ ਨਿਰਗੁਨ ਨਿਰੰਕਾਰ ਸੁੰਨਸਮਾਧੀ ਆਪਿ." (ਸੁਖਮਨੀ)

ਸੰਗ੍ਯਾ- ਦਸ਼ਮਦ੍ਵਾਰ। ੨. ਨਿਰਵਾਣ ਪਦ.

ਸੁੰਨ ਸਰੋਵਰ ਵਿੱਚ. "ਸੁੰਨ ਸਰੋਵਰਿ ਪਾਵਹੁ ਸੁਖ." (ਗਉ ਥਿਤੀ ਕਬੀਰ) ਦੇਖੋ, ਸੁੰਨ ਸਰੋਵਰ.