Meanings of Punjabi words starting from ਸ

ਸੰਗ੍ਯਾ- ਦਸ਼ਮਦ੍ਵਾਰ। ੨. ਸੰਕਲਪ ਰਹਿਤ ਮਨ."ਸੁੰਨਗੁਫਾ ਮਹਿ ਆਸਣੁ ਬੈਸਣੁ." (ਗਉ ਕਬੀਰ)


ਅ਼. [سُنت] ਸੰਗ੍ਯਾ- ਮਰਜਾਦਾ (ਮਰ੍‍ਯਾਦਾ). ਰੀਤਿ। ੨. ਇਸਲਾਮ ਅਨੁਸਾਰ ਜੋ ਜੋ ਕਰਮ ਮੁਹ਼ੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਸਿਖ੍ਯਾ ਦੇਣ ਲਈ ਕੀਤੇ, ਉਹ ਸਭ ਸੁੰਨਤਰੂਪ ਹਨ. ਮੁਹ਼ੰਮਦ ਸਾਹਿਬ ਦਾ ਆਚਰਣ ਮੁਸਲਮਾਨਾਂ ਲਈ ਸੁੰਨਤ ਹੈ. ਖ਼ਤਨੇ ਨੂੰ ਆਮ ਲੋਕ ਖ਼ਾਸ ਕਰਕੇ ਸੁੰਨਤ ਆਖਦੇ ਹਨ, ਕਿਉਂਕਿ ਇਹ ਭੀ ਮੁਸਲਮਾਨਾਂ ਦੀ ਮਰਜਾਦਾ ਹੈ ਅਤੇ ਪੈਗ਼ੰਬਰ ਮੁਹ਼ੰਮਦ ਨੇ ਆਪ ਖ਼ਤਨਾ ਕਰਵਾਇਆ ਸੀ.#ਚਾਹੋ ਖਤਨੇ ਦੀ ਆਗ੍ਯਾ ਕੁਰਾਨ ਵਿੱਚ ਨਹੀਂ ਹੈ, ਪਰ ਹਜਰਤ ਮੁਹ਼ੰਮਦ ਦੀ ਸੁੰਨਤ ਇਬਰਾਹੀਮ ਦੀ ਚਲਾਈ ਹੋਈ ਰੀਤਿ ਅਨੁਸਾਰ ਹੋਈ ਸੀ. ਦੇਖੋ, ਇਬਰਾਹੀਮ.#ਖਤਨੇ ਦੀ ਆਗ੍ਯਾ ਅਤੇ ਰੀਤਿ ਬਾਈਬਲ ਵਿੱਚ ਭੀ ਪਾਈ ਜਾਂਦੀ ਹੈ. ਦੇਖੋ, Genesis ਕਾਂਡ ੧੭. ਅਤੇ Joshua ਕਾਂਡ ੫.


ਦੇਖੋ, ਸੁੰਨਤ. "ਸਰਮ ਸੁੰਨਤਿ ਸੀਲ ਰੋਜਾ." (ਵਾਰ ਮਾਝ ਮਃ ੧) "ਸੁੰਨਤਿ ਸੀਲਬੰਧਾਨ ਬਰਾ." (ਮਾਰੂ ਸੋਲਹੇ ਮਃ ੫) ਜਤ ਧਾਰਨਾ ਉੱਤਮ ਸੁੰਨਤ ਹੈ.


ਵਿ- ਅਤਿ ਸ਼ੂਨ੍ਯ. ਮਹਾ ਸੁੰਨ। ੨. ਸੰਗ੍ਯਾ- ਪਾਰਬ੍ਰਹਮ, ਜਿਸ ਵਿੱਚ ਮਾਇਆ ਦੀ ਚੇਸ੍ਟਾ ਨਹੀਂ, ਅਫੁਰ ਬ੍ਰਹਮ. "ਤ੍ਰਿਭਵਣ ਸੁੰਨਮਸੁੰਨੰ." (ਸਿਧਗੋਸਿਟ)


ਵਿ- ਮੁੰਨੇ (ਸ੍‍ਥਾਣੁ) ਦੀ ਤਰਾਂ ਜੜ੍ਹ. ਜੜ੍ਹ ਰੂਪ. "ਸੁੰਨਮੁੰਨ ਨਗਰੀ ਭਈ." (ਭਾਗੁ) ੨. ਸ਼ੂਨ੍ਯ ਅਤੇ ਮੌਨ. ਹਰਕਤ ਅਤੇ ਆਵਾਜ਼ ਬਿਨਾ.


ਸੰਗ੍ਯਾ- ਦਸਮਦ੍ਵਾਰ। ੨. ਨਿਰਵਿਕਲਪ ਅੰਤਹਕਰਣ। ੩. ਏਕਾਂਤ ਅਸਥਾਨ. "ਸੁੰਨ ਮੰਡਲ ਇਕੁ ਜੋਗੀ ਬੈਸੇ." (ਧਨਾ ਅਃ ਮਃ ੧)