nan
nan
ਵਿ- ਅਫੁਰ ਰੂਪ. "ਵਰਤਿਆ ਸੁੰਨਾਹਰ." (ਵਾਰ ਬਿਹਾ ਮਃ ੪)
ਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ." (ਆਸਾ ਕਬੀਰ)
ਸੰਗ੍ਯਾ- ਥੁਥਨੀ. ਪਸ਼ੂ ਦੀ ਬੂਥੀ। ੨. ਅ਼. [سُنی] ਅਹਿਲੇ ਸੁੰਨਤ. ਜੋ ਹਜਰਤ ਮੁਹ਼ੰਮਦ ਦੀ ਸੁੱਨਤ (ਰੀਤਿ) ਨੂੰ ਅੰਗੀਕਾਰ ਕਰੇ ਉਹ ਸੁੰਨੀ ਹੈ. ਸੁੰਨੀ ਲੋਕ ਚਾਰ ਯਾਰਾਂ ਨੂੰ ਸਿਲਸਿਲੇਵਾਰ ਖਲੀਫਾ ਮੰਨਦੇ ਹਨ. ਉਨ੍ਹਾਂ ਦੇ ਨਿਸਚੇ ਅਨੁਸਾਰ ਹਜਰਤ ਅਲੀ ਵਿੱਚ ਕੋਈ ਖਾਸ ਵਾਧਾ ਨਹੀਂ. ਸੁੰਨੀਆਂ ਦੇ ਚਾਰ ਇਮਾਮ ਪ੍ਰਸਿੱਧ ਹੋਏ ਹਨ-#੧. ਅਬੂਹਨੀਫ਼ਾ. ਸਾਬਤ ਦਾ ਬੇਟਾ, ਜੋ ਸਨ ੮੦ ਹਿਜਰੀ ਵਿੱਚ ਕੂਫਾ ਨਗਰ ਵਿੱਚ ਜਨਮਿਆ, ਅਰ ਬਗਦਾਦ ਵਿੱਚ ਸਨ ੧੫੦ ਹਿਜਰੀ ਵਿੱਚ ਮੋਇਆ. ਇਹ ਵਡਾ ਮੰਤਕੀ ਪ੍ਰਸਿੱਧ ਹੋਇਆ ਹੈ.#੨. ਸ਼ਾਫ਼ੀ. ਮੁਹ਼ੰਮਦ ਇਬਨ ਇਦਰੀਸ ਸ਼ਾਫ਼ਈ. ਇਹ ਅਸਕਲਾਨ ਨਗਰ ਵਿੱਚ ਸਨ ੧੫੦ ਹਿਜਰੀ ਵਿੱਚ ਜਨਮਿਆ ਅਰ ਸਨ ੨੦੫ ਵਿੱਚ ਮਿਸਰ ਦੀ ਰਾਜਧਾਨੀ ਕਾਹਿਰਾ (ਕੇਰੋ) ਵਿੱਚ ਮੋਇਆ.#੩. ਮਾਲਿਕ. ਇਮਾਮ ਅਬੂ ਅਬਦੁੱਲਾ ਮਾਲਿਕ. ਇਹ ਮਦੀਨੇ ਵਿੱਚ ਸਨ ੯੪ ਹਿਜਰੀ ਵਿੱਚ ਜਨਮਿਆ ਅਤੇ ਉਸੇ ਥਾਂ ਸਨ ੧੭੯ ਵਿੱਚ ਮੋਇਆ. ਇਹ ਵਡਾ ਤਪਸ੍ਵੀ ਅਤੇ ਵਿਦ੍ਵਾਨ ਸੀ.#੪. ਅਹਮਦ ਇਬਨ ਹੰਬਲ. ਇਹ ਬਗਦਾਦ ਵਿੱਚ ਸਨ ੧੬੪ ਹਿਜਰੀ ਵਿੱਚ ਜਨਮਿਆ, ਅਤੇ ਸਨ ੨੪੧ ਹਿਜਰੀ ਵਿੱਚ ਮੋਇਆ. ਇਸ ਨੇ ਸਭ ਤੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. ਇਹ ਵਡਾ ਆ਼ਲਿਮ ਸੀ.#ਇਨ੍ਹਾਂ ਉੱਪਰ ਲਿਖੇ ਚਾਰ ਇਮਾਮਾਂ ਦੇ ਹੀ ਚਲਾਏ ਚਾਰ ਮਾਰਗ ਹਨ ਜੋ ਹਨਫ਼ੀ, ਸ਼ਾਫ਼ਈ, ਮਾਲਿਕੀ ਅਤੇ ਹੰਬਲੀ ਪ੍ਰਸਿੱਧ ਹਨ. ਇਨ੍ਹਾਂ ਦਾ ਉੱਚਾਰਣ ਹਨਫ਼ੀਯਹ, ਸ਼ਾਫ਼ੀਯਹ. ਮਾਲਿਕੀਯਹ ਅਤੇ ਹੰਬਲੀਯਹ ਭੀ ਹੈ.#ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਹੀ ਮੁਸਲਮਾਨਾਂ ਦੇ ਚਾਰ ਮਜ਼ਹਬ ਲਿਖਿਆ ਹੈ. ਯਥਾ- "ਚਾਰ ਵਰਣ ਚਾਰ ਮਜ਼ਹਬਾ ਜਗ ਵਿੱਚ ਹਿੰਦੂ ਮੁਸਲਮਾਣੇ." ਸੁੰਨੀਆਂ ਦੀ ਤਾਦਾਦ ਸੰਸਾਰ ਵਿੱਚ ਸ਼ੀਆ ਨਾਲੋਂ ਬਹੁਤ ਜਾਦਾ ਹੈ. ਦੇਖੋ, ਇਸਲਾਮ ਦੇ ਫਿਰਕੇ.
ਦੇਖੋ, ਸੁੰਨ.
ਸੰ. स्फूर्ति ਸ੍ਫੂਰ੍ਤਿ. ਸੰਗ੍ਯਾ- ਹੋਸ਼ਿਯਾਰੀ. ਚਤੁਰਾਈ। ੨. ਔਸਾਨ. "ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ." (ਫੁਨਹੇ ਮਃ ੫) ਕਮਲ ਦੇ ਅੰਗ ਨਾਲ ਉਲਝਕੇ ਭੌਰ ਦੇ ਔਸਾਨ ਮਾਰੇ ਜਾਂਦੇ ਹਨ.
ਦੇਖੋ, ਸੁੰਮ. "ਸੁੰਬਨ ਸਬਦ ਸੁਨਾ ਅਵਨੀ ਤਰ." (ਚਰਿਤ੍ਰ. ੪੦੫)
ਫ਼ਾ. [سنبل] ਇੱਕ ਸੁਗੰਧ ਵਾਲਾ ਘਾਹ, ਜਿਸ ਦੀ ਉਪਮਾਂ ਮਾਸ਼ੂਕ ਦੇ ਵਾਲਾਂ ਨੂੰ ਕਵੀ ਦਿੰਦੇ ਹਨ. ਬਾਲਛੜ. ਜਟਾਮਾਸੀ. L. Nordostachys.
ਤੋਪ ਸਾਫ ਕਰਨ ਅਤੇ ਕਸਣ ਦਾ ਗਜ.
ਸੰ. शुम्भ ਸ਼ੁੰਭ. ਸੰਗ੍ਯਾ- ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ ਪੈਦਾ ਹੋਇਆ ਦਾਨਵ, ਜੋ ਨਿਸੁੰਭ ਦਾ ਭਾਈ ਸੀ. ਇਸ ਨੂੰ ਦੁਰਗਾ ਨੇ ਜੰਗ ਵਿੱਚ ਮਾਰਿਆ. "ਸੁੰਭ ਨਿਸੁੰਭ ਪਠਾਯਾ ਜਮ ਦੇ ਧਾਮ ਨੂੰ" (ਚੰਡੀ ੩) ਦੇਖੋ, ਨਮੁਚਿ ੨.
ਦੇਖੋ, ਸੁਮ ੨.