nan
ਸੁੰਮ (ਸੋਮੇ) ਦਾ ਪਾਣੀ. ਭਾਵ- ਅਖੰਡ ਪ੍ਰਵਾਹ. ਅਖੰਡ ਵ੍ਰਿੱਧੀ. "ਇਹਾਂ ਖਾਲਸਾ ਸੁੰਮਣਵਾਣੀ." (ਗੁਪ੍ਰਸੂ) ਨਾ ਮੁੱਕਣ ਵਾਲਾ ਖਾਲਸਾ.
nan
ਸਰਵ- ਇਹ ਸ਼ਬਦਾਂ ਦੇ ਅੰਤ ਉਸ ਦਾ ਅਰਥ ਦਿੰਦਾ ਹੈ. ਜੈਸੇ- "ਨਾਮ ਜੀਪਓਸੂ" (ਜਸਾ) ਉਸ ਨੇ ਨਾਮ ਜਪਿਆ। ੨. ਕ੍ਰਿ- ਹੈ। ੩. ਸੰ. ਧਾ- ਗਰਭ ਧਾਰਣ ਕਰਨਾ. ਜਣਨਾ. ਪੈਦਾ ਕਰਨਾ। ੪. ਫ਼ਾ. [سوُ] ਸੰਗ੍ਯਾ- ਤਰਫ. ਦਿਸ਼ਾ. "ਗਜੇ ਸੂਰ ਜੁੱਝਾਰ ਦੋ ਸੂ." (ਸਲੋਹ) ੫. ਲਾਭ. ਨਫਾ। ੬. ਬਿਆਜ. ਸੂਦ। ੭. ਰੌਸ਼ਨਾਈ. ਮਸਿ.

ਸੰਗਯਾ- ਸੂਨੁ. ਸੁਵਨ. ਪੁਤ੍ਰ. "ਜੁ ਪੜ੍ਹ੍ਯੋ ਦਿਜ ਤੇ ਸੂਅ! ਤਾਂਹਿ ਰੜੋ." (ਨਰਸਿੰਘਾਵ) ਹੇ ਪੁਤ੍ਰ! ਪੜ੍ਹਿਆ ਪਾਠ ਰਟੋ.
ਸੰਗ੍ਯਾ- ਸ਼ੁਕ. ਤੋਤਾ. "ਤੂੰ ਪਿੰਜਰ ਹਉ ਸੂਅਟਾ ਤੋਰ." (ਗਉ ਕਬੀਰ)
ਪੁਤ੍ਰ. ਦੇਖੋ, ਸੂਅ.
ਸੰ. ਸ਼ੂਕਰ.¹ ਸੰਗ੍ਯਾ- ਸੂਰ. "ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ." (ਵਾਰ ਮਾਝ ਮਃ ੧) ਦੇਖੋ, ਸੂਰ ੧੦.
ਸੰਗ੍ਯਾ- ਸ਼ੁਕ. ਤੋਤਾ. "ਬਾਂਧਿਓ ਨਲਨੀ ਭ੍ਰਮ ਸੂਆ." (ਆਸਾ ਮਃ ੫) ੨. ਵਡੀ ਸੂਈ. ਸਿਉਣ ਦਾ ਸੰਦ ਜਿਸ ਦੇ ਨੱਕੇ ਵਿੱਚ ਡੋਰ ਪਾ ਕੇ ਸੀਂਵੀਦਾ ਹੈ. "ਲਉ ਨਾੜੀ ਸੂਆ ਹੈ ਅਸਤੀ." (ਰਾਮ ਮਃ ੫) ੩. ਸੂਣ (ਪ੍ਰਸੂਤ) ਦ ਕ੍ਰਿਯਾ. ਜਿਵੇਂ ਇਸ ਗਾਂ ਦਾ ਦੂਜਾ ਸੂਆ ਹੈ.