Meanings of Punjabi words starting from ਸ

ਸੂਏ ਉੱਪਰ. "ਸੂਐ ਚਾੜਿ ਭਵਾਈਅਹਿ ਜੰਤ." (ਵਾਰ ਆਸਾ)


ਸੰ. ਪ੍ਰਸੂਯ. ਦੇਖੋ, ਸੂਣਾ. ੨. ਦੇਖੋ, ਸੂਯ। ੩. ਕ੍ਰਿ. ਵਿ- ਸੂਕੇ. ਪ੍ਰਸੂਤ ਹੋਕੇ. "ਪੰਖੀ ਸੂਇ ਬਹਿਠੁ." (ਸ. ਫਰੀਦ)


ਸੰ. ਸੂਚਿ. ਸੂਚੀ। ੨. ਵਿ- ਸੰ. ਸੂਵਰੀ. ਸੂਈ ਹੋਈ. ਪ੍ਰਸੂਤਾ.


ਡਿੰਗ. ਸੂਈ ਰੱਖਣ ਵਾਲਾ. ਦਰਜੀ. ਸੰ. ਸਯੂਤਿਕਾਰ. ਸਿਉਣ ਵਾਲਾ.


ਸੰਗ੍ਯਾ- ਇੱਕ ਪ੍ਰਕਾਰ ਦਾ ਧਾਰੀਦਾਰ ਵਸਤ੍ਰ. ਪਹਿਲੇ ਜ਼ਮਾਨੇ ਇਸ ਦੀ ਕੱਛਾਂ ਭੀ ਪਹਿਨਦੇ ਸਨ. ਹੁਣ ਇਹ ਕੇਵਲ ਇਸਤ੍ਰੀਆਂ ਦੇ ਪਹਿਰਣ ਦਾ ਵਸਤ੍ਰ ਹੈ. "ਸੂਸੀ ਦੀ ਕੱਛਾਂ ਥੇ ਸਿੰਘ ਰਖਤੇ." (ਪੰਪ੍ਰ)


ਦੇਖੋ, ਸੂਹੀ। ੨. ਦੇਖੋ, ਸੂਹਾਂ.