Meanings of Punjabi words starting from ਪ

ਦੇਖੋ, ਪਰਾਛਤ. "ਪ੍ਰਾਛਤ ਸੰਤ ਸੰਗਿ ਬਿਨਾਸ." (ਰਾਮ ਅਃ ਮਃ ੫)


ਸੰਗ੍ਯਾ- ਪਰਾਜਯ. ਹਾਰ. "ਚਿਤੰ ਪਾਗੜਦੰ ਪ੍ਰਾਜੀ." (ਰਾਮਾਵ) ਰਾਮਚੰਦ੍ਰ ਜੀ ਦੇ ਮਨ ਵਿੱਚ ਹਾਰਨ ਦੀ ਚਿੰਤਾ ਹੋਈ.


ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ.


ਸੰਗ੍ਯਾ- ਜੀਵਾਤਮਾ। ੨. ਪ੍ਰਾਣ ਜੇਹਾ ਪਿਆਰਾ. ਅਤਿ ਪ੍ਰਿਯ। ੩. ਪਤਿ. ਭਰਤਾ.


ਪ੍ਰਾਣ ਜੇਹਾ ਪਿਆਰਾ ਮਿਤ੍ਰ। ੨. ਜੀਵਨ ਭਰ ਦਾ ਸੰਗੀ ਮਿਤ੍ਰ. ਜੋ ਅੰਤ ਤੋੜੀ ਪ੍ਰੇਮ ਨਿਬਾਹੇ.


ਸੰ. प्राण श्रृंङखला- ਸੰ. ਪ੍ਰਾਣ ਸ਼੍ਰਿੰਖਲਾ. ਹਠਯੋਗ ਅਨੁਸਾਰ ਪ੍ਰਾਣਾਯਾਮ ਦੱਸਣ ਵਾਲੀ ਇੱਕ ਪੋਥੀ,; ਜਿਸ ਨੂੰ ਗੁਰੂ ਨਾਨਕ ਦੇਵ ਜੀ ਦੀ ਰਚਨਾ ਦੱਸਿਆ ਜਾਂਦਾ ਹੈ. ਗੁਰੁਪ੍ਰਤਾਪਸੂਰਯ ਅਨੁਸਾਰ ਗੁਰੂ ਅਰਜਨ ਸਾਹਿਬ ਨੇ ਇਹ ਪੋਥੀ ਜਲਪ੍ਰਵਾਹ ਕਰ ਦਿੱਤੀ. ਇਸ ਤੋਂ ਸਿੱਧ ਹੈ ਕਿ ਉਹ ਜਗਤਗੁਰੂ ਦੀ ਰਚਨਾ ਨਹੀਂ ਸੀ.¹ ਹੁਣ ਭੀ ਇਸੇ ਨਾਉਂ ਦੀ ਇੱਕ ਪੋਥੀ ਦੇਖੀ ਜਾਂਦੀ ਹੈ, ਜਿਸ ਦੀ ਰਚਨਾ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ.


ਸੰਗ੍ਯਾ- ਪ੍ਰਾਣ ਨਾਸ਼ ਕਰਨ ਵਾਲਾ ਯਮ। ੨. ਠਗ. (ਸਨਾਮਾ)