Meanings of Punjabi words starting from ਸ

ਸੰਗ੍ਯਾ- ਸ਼ੁਕ. ਤੋਤਾ. "ਸੂਹਟੁ ਪਿੰਜਰਿ ਪ੍ਰੇਮ ਕੈ." (ਮਾਰੂ ਅਃ ਮਃ ੧) ਇਸ ਥਾਂ ਤੋਤੇ ਤੋਂ ਭਾਵ ਜੀਵਨਮੁਕਤ ਪੁਰਖ ਹੈ। ੨. ਦੇਖੋ, ਸੁਹਟਾ.


ਸੰ. ਸਮੂਹਨੀ. ਸੰਗ੍ਯਾ- ਕੂੜਾ ਸੰਬਰਕੇ ਇਕੱਠਾ ਕਰਨ ਵਾਲੀ, ਬੁਹਾਰੀ. "ਦੇਉ ਸੂਹਨੀ ਸਾਧੁ ਕੈ." (ਬਿਲਾ ਮਃ ੫) ਸੰਸਕ੍ਰਿਤ ਵਿੱਚ "ਸ਼ੋਧਨੀ" ਨਾਉਂ ਭੀ ਝਾੜੂ ਦਾ ਹੈ.


ਵਿ- ਸੂਹੇ (ਲਾਲ) ਵਰਣ ਵਾਲੀ। ੨. ਸੁੰਦਰ ਰੰਗ (ਪ੍ਰੇਮ ਰੰਗ) ਨਾਲ ਰੰਗੀ ਹੋਈ. "ਸੂਹਬ ਸੂਹਬ ਸੂਹਵੀ ਅਪਨੈ ਪ੍ਰੀਤਮ ਕੈ ਰੰਗਿ ਰਤੀ." (ਸੂਹੀ ਮਃ ੫) "ਸੂਹਬ ਤਾ ਸੋਹਾਗਣੀ ਜਾ ਮੰਨਿਲੈਹਿ ਸਚੁਨਾਉ." (ਵਾਰ ਸੂਹੀ ਮਃ ੩) ੩. ਮਾਇਆ ਦੇ ਕੱਚੇ ਰੰਗ (ਕੁਸੁੰਭੀ) ਵਾਲੀ. "ਸੂਹਵੀਏ ਨਿਮਾਣੀਏ! ਸੋ ਸਹੁ ਸਦਾ ਸਮਾਲਿ." (ਵਾਰ ਸੂਹੀ ਮਃ ੩)


ਇੱਕ ਖਤ੍ਰੀ ਜਾਤਿ. ਦੇਖੋ, ਸੁਹੜ। ੨. ਦੇਖੋ, ਸੂਹੜਾ.