ਸੰਗ੍ਯਾ- ਪੀਠੇ ਹੋਏ ਅੰਨ ਵਿੱਚੋਂ ਨਿਕਲਿਆ ਦਾਣੇ ਦਾ ਛਿਲਕਾ. ਛਾਲਨੀ (ਛਾਣਨੀ) ਨਾਲ ਛਾਣਨ ਤੋਂ ਆਟਾ ਹੇਠ ਡਿੱਗ ਪੈਂਦਾ ਹੈ, ਸੂਹੜਾ ਛਾਣਨੀ ਵਿੱਚ ਰਹਿ ਜਾਂਦਾ ਹੈ.
ਦੇਖੋ, ਸੂਹੜ ਅਤੇ ਸੂਹੜਾ.
ਵਿ- ਕੁਸੁੰਭੀ. ਭਾਵ- ਮਾਇਕ ਕੱਚਾ ਰੰਗ. "ਲਾਲ ਭਏ ਸੂਹਾ ਰੰਗ ਮਾਇਆ." (ਗਉ ਅਃ ਮਃ ੧) ਕਰਤਾਰ ਦੇ ਪੱਕੇ ਰੰਗ ਵਿੱਚ ਲਾਲ ਭਏ, ਅਰ ਮਾਇਕ ਰੰਗ ਸੂਹਾ ਜਾਣਿਆ.
ਸੰਗ੍ਯਾ- ਸੂੰਹ (ਸੁੱਧ) ਲੈਣ ਵਾਲਾ. ਮੁਖ਼ਬਰ. ਸੂਹੀਆਂ। ੨. ਵਿ- ਭੇਤੀ. ਜਾਣਕਾਰ. "ਸਿੰਘ ਸਭੈ ਜੰਗਲ ਕੇ ਸੂਹੇਂ." (ਪੰਪ੍ਰ) ੩. ਸੰਮੁਖ (ਸਾਮ੍ਹਣੇ) ਹੋਣ ਵਾਲਾ.
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ.
nan
ਦੇਖੋ, ਸੂਹਾਂ.
ਸੰ. शुष्क. ਸ਼ੁਸ੍ਕ. ਵਿ- ਸੁੱਕਾ. ਖੁਸ਼ਕ. "ਸੂਕ ਭਈ ਪਤਰੀ ਸੀ." (ਕ੍ਰਿਸਨਾਵ) ੨. ਸੰ. ਸ਼ੂਕ. ਸੰਗ੍ਯਾ- ਤੂਹੜ. ਜੌਂ ਕਣਕ ਆਦਿਕ ਦੀ ਬੱਲੀ ਦਾ ਤਿੱਖਾ ਕੰਡਾ.
ਕ੍ਰਿ. ਸ਼ੁਸਕ ਹੋਣਾ. ਸੁੱਕਣਾ. ਖੁਸ਼ਕ ਹੋਣਾ. ੨. ਦੇਖੋ, ਸੂੰਕਣਾ ੨. "ਤੀਨਿ ਚਰਣ ਇਕ ਦੁਬਿਧਾ ਸੂਕੀ." (ਮਾਰੂ ਸੋਲਹੇ ਮਃ ੧) ਤ੍ਰੇਤੇ ਯੁਗ ਵਿੱਚ ਧਰਮ ਦੇ ਤਿੰਨ ਚਰਣ ਰਹਿ ਗਏ, ਅਤੇ ਦੁਬਿਧਾ ਨੇ ਜੋਰ ਪਾਇਆ.