Meanings of Punjabi words starting from ਸ

ਸੰ. ਸੰਗ੍ਯਾ- ਸੁੰਦਰ ਕਥਨ। ੨. ਵੇਦ ਦੇ ਮੰਤ੍ਰਾਂ ਦਾ ਸਮੁਦਾਯ। ੩. ਉਸਤਤਿ ਦਾ ਗੀਤ.


ਸੰ. ਸ਼ੂਕਰ. ਸੰਗ੍ਯਾ- ਸੂਰ. ਸੁੰਕਾਰ ਕਰਨ ਵਾਲਾ ਹੋਣ ਤੋਂ ਇਹ ਨਾਉਂ ਹੈ. "ਸੂਕਰ ਸੁਆਨ ਗਰਧਭ ਮੰਜਾਰਾ." (ਬਿਲਾ ਆਃ ਮਃ ੧)


ਸੰ. ਸ਼ੂਕਰਕ੍ਸ਼ੇਤ੍ਰ. ਨੈਮਿਸਾਰਨ੍ਯ ਪਾਸ ਇੱਕ ਤੀਰਥ, ਜਿਸ ਦਾ ਹੁਣ ਨਾਉਂ "ਸੋਰੋਂ" ਹੈ. ਪੁਰਾਣਕਥਾ ਹੈ ਕਿ ਵਿਸਨੁ ਨੇ ਵਰਾਹ ਅਵਤਾਰ ਧਾਰਕੇ ਹਿਰਨ੍ਯਕੇਸ਼ੀ ਦੈਤ ਨੂੰ ਇੱਥੇ ਮਾਰਿਆ ਸੀ.


ਸੰਗ੍ਯਾ- ਸ਼ੂਕਰੀ. ਸੂਰੀ. ਸੂਰ ਦੀ ਮਦੀਨ.


ਵਿ- ਸ਼ੁਸ੍ਕ. ਖੁਸ਼ਕ. "ਜਲ ਮਹਿ ਕੇਤਾ ਰਾਖੀਐ ਅਭਿਅੰਤਰਿ ਸੂਕਾ." (ਆਸਾ ਅਃ ਮਃ ੧)#੨. ਸ਼ੂਕਾ. ਨਾਸਾਂ ਨਾਲ ਫੁੰਕਾਰੇ ਮਾਰਨ ਵਾਲਾ. ਭਾਵ- ਓਛਾ. ਅਭਿਮਾਨੀ.


ਸੁੱਕੀ. ਸ਼ੁਸ੍ਕ। ੨. ਦੇਖੋ, ਸੂਕਣਾ.


ਸੰਗ੍ਯਾ- ਬਾਰੀਕ ਨਜ਼ਰ. ਵਿਦ੍ਯਾਦ੍ਰਿਸ੍ਟਿ. ਪਦਾਰਥਾਂ ਦੇ ਅੰਦਰ ਪਹੁਚਣ ਵਾਲੀ ਨਜ਼ਰ.