Meanings of Punjabi words starting from ਪ

ਸੰਗ੍ਯਾ- ਪ੍ਰਾਤਃ ਕਾਲ. ਸੂਰਜ ਦੇ ਉਦਯ ਹੋਣ ਤੋਂ ਪਹਿਲਾ ਵੇਲਾ. ਭੋਰ. "ਪ੍ਰਾਤਹਕਾਲ ਲਾਗਉ ਜਨਚਰਨੀ." (ਦੇਵ ਮਃ ੫)


ਸੰਗ੍ਯਾ- ਪ੍ਰਭਾਤ ਦਾ ਸ੍ਵਾਮੀ ਸੂਰਜ.


ਦੇਖੋ, ਪਰਮਾਤਮਾ। ੨. ਸੰ. परात्मन्. ਪਰਾਤਮਾ. ਪਾਰਬ੍ਰਹਮ। ੩. ਜੀਵਾਤਮਾ. "ਪ੍ਰਾਤਮਾ ਪਾਰਬ੍ਰਹਮ ਕਾ ਰੂਪ." (ਗੌਂਡ ਮਃ ੫)


ਸੰ. ਵਿ- ਜੋ ਅਸਲ ਵਿੱਚ ਨਾ ਹੋਵੇ. ਪਰ ਭ੍ਰਮ ਦੇ ਕਾਰਣ ਭਾਸੇ, ਜੈਸੇ ਰੱਸੀ ਵਿੱਚ ਸੱਪ.


ਸੰ. ਪ੍ਰਾ- ਦੁਸ੍‌. ਦਰਵਾਜਿਓਂ ਬਾਹਰ. ਭਾਵ- ਸਾਮ੍ਹਣੇ. ਜਾਹਿਰ.


ਸੰ. ਪ੍ਰਾਦੁਰ੍‍ਭਾਵ. ਸੰਗ੍ਯਾ- ਪ੍ਰਗਟ ਹੋਣ ਦਾ ਭਾਵ. ਜਾਹਿਰ ਹੋਣ ਦੀ ਕ੍ਰਿਯਾ। ੨. ਉਤਪੱਤਿ.


ਦੇਖੋ, ਪ੍ਰਾਣ। ੨. ਪ੍ਰਾਣੀ. ਜੀਵ. "ਪ੍ਰਾਨ ਤਰਨ ਕਾ ਇਹੈ ਸੁਆਉ." (ਸੁਖਮਨੀ) ੩. ਜੀਵਨ. ਜ਼ਿੰਦਗੀ. "ਕਰਹੁ ਪ੍ਰਾਨ ਨਿਜ ਕੋ ਕਲ੍ਯਾਨ." (ਨਾਪ੍ਰ)


ਦੇਖੋ, ਪ੍ਰਾਣਅਧਾਰ. "ਪ੍ਰਾਨਅਧਾਰ ਨਾਨਕ ਹਿਤ ਚੀਤ." (ਗੌਂਡ ਮਃ ੫)