Meanings of Punjabi words starting from ਫ

ਫ਼ਾ. [فام] ਸੰਗ੍ਯਾ- ਸ਼ਕਲ. ਸੂਰਤ। ੨. ਰੰਗ. ਵਰਣ। ੩. ਖ਼ੁਰਾਸਾਨ ਦਾ ਇੱਕ ਨਗਰ.


ਅ਼. [فازک] ਵਿ- ਫ਼ੌਕ਼ੀਯਤ (ਅਧਿਕਤਾ) ਰੱਖਣ ਵਾਲਾ. ਦੂਜੇ ਤੋਂ ਵਧਿਆ ਹੋਇਆ.


ਅ਼. [فازدہ] ਲਾਭ. ਨਫਾ। ੨. ਉੱਤਮ ਅਸਰ.


ਦੇਖੋ, ਫਾੜ.


ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ.


ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ.


ਅ਼. [فارق] ਫ਼ਾਰਿਕ਼ ਵਿ- ਫ਼ਰਕ਼ ਕਰਨ ਵਾਲਾ। ੨. ਅ਼. [فارغ] ਫ਼ਾਰਿਗ਼. ਜੁਦਾ. ਅਲਹਿਦਾ. "ਫੇ ਫਾਰਕ ਹੋ ਦੁਨੀ ਸੇ." (ਜਸਭਾਮ) ੩. ਵੇਲ੍ਹਾ. ਵਿਹਲਾ.


ਫ਼ਾ. [فارِغخطی] ਫ਼ਾਰਿਗ਼ਖ਼ਤ਼ੀ. ਸੰਗ੍ਯਾ- ਬੇਬਾਕੀ ਦੀ ਲਿਖਤ. ਐਸਾ ਲੇਖ. ਜਿਸ ਨਾਲ ਕਿਸੇ ਨੂੰ ਜਿੰਮੇਵਾਰੀ ਤੋਂ ਛੁਟਕਾਰਾ ਦਿੱਤਾ ਜਾਵੇ.


ਦੇਖੋ, ਫ਼ਾਰਿਗ.