Meanings of Punjabi words starting from ਬ

ਸੰਗ੍ਯਾ- ਵਕੀ. ਬਗੁਲੀ. "ਲਗਰਾ ਕਹੁਁ ਛੋਰਤ ਜਾਤ ਬਗੀ ਕੋ?" (ਕ੍ਰਿਸਨਾਵ) ਲਗੜ ਕਦੇ ਵਕੀ ਨੂੰ ਜਾਣ ਦਿੰਦਾ ਹੈ? ੨. ਦੇਖੋ, ਬਕੀ.


ਫ਼ਾ. [بغیچہ] ਬਾਗ਼ਚਾ. ਸੰਗ੍ਯਾ- ਵਾਟਿਕਾ. ਛੋਟਾ ਬਾਗ.


ਫ਼ਾ. [بگیر] ਤੂੰ ਫੜ. ਇਸ ਦਾ ਮੂਲ ਗਰਿਫ਼ਤਨ ਹੈ.


ਸੰਗ੍ਯਾ- ਵਕ. ਬਗੁਲਾ. "ਕਿਆ ਬਗੁ ਬਪੁੜਾ ਛਪੜੀ ਨਾਇ." (ਧਨਾ ਅਃ ਮਃ ੧) ੨. ਭਾਵ- ਪਾਖੰਡੀ. ਦੰਭੀ.


ਵਕ ਜੇਹੀ ਸਮਾਧਿ. ਪਾਖੰਡੀ ਪੁਰਖ ਦੀ ਅੱਖਾਂ ਮੀਚਕੇ ਬੈਠਣ ਦੀ ਮੁਦ੍ਰਾ. "ਸਿਲ ਪੂਜਸਿ ਬਗੁਲਸਮਾਧੰ." (ਵਾਰ ਆਸਾ) "ਜਿਉ ਬਗੁਲਸਮਾਧਿ ਲਗਾਈਐ." (ਰਾਮ ਮਃ ੪)


ਦੇਖੋ, ਬਗੁ. "ਬਗੁਲਾ ਕਾਗ ਨ ਰਹਿਈ ਸਰਵਰਿ." (ਮਃ ੧. ਵਾਰ ਰਾਮ ੧) ਮਾਨਸਰ ਵਿੱਚ ਵਕ ਅਤੇ ਕਾਕ ਨ ਰਹਿਈ। ੨. ਭਾਵ- ਪਾਖੰਡੀ. "ਕਿਆ ਹੰਸੁ ਕਿਆ ਬਗੁਲਾ ਜਾਕਉ ਨਦਰਿ ਕਰੇਇ." (ਮਃ ੧. ਵਾਰ ਸ੍ਰੀ)


ਵਕ ਜੇਹਾ ਧਿਆਨ ਲਾਕੇ ਲੋਕਾਂ ਨੂੰ ਠਗਣ ਵਾਲਾ ਪਾਖੰਡੀ ਪੁਰਖ.