Meanings of Punjabi words starting from ਭ

ਦੇਖੋ, ਭ੍ਰਿਤ ੬. ਅਤੇ ੭.


ਕ੍ਰਿ. ਵਿ- ਪਰਿਪੂਰ੍‍ਣ ਹੋਕੇ. ਸਰਵਵ੍ਯਾਪੀ ਹੋਕੇ. "ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ." (ਸੂਹੀ ਮਃ ੧)


ਦੇਖੋ, ਭੜਿੰਗੀ ਅਤੇ ਭ੍ਰਿੰਗੀ.


ਸੰ. ਵਰਟੀ. ਸੰਗ੍ਯਾ- ਡੇਮੂ. ਭਿਰੜ.


ਸੰਗ੍ਯਾ- ਪੰਡ. ਬੋਝਾ. ਗਠੜੀ। ੨. ਦੇਖੋ, ਭ੍ਰੀ। ੩. ਦੇਖੋ, ਭਰੰਮਭਰੀ। ੪. ਭਰਨਾ ਕ੍ਰਿਯਾ ਦਾ ਭੂਤਕਾਲ, ਇਸਤ੍ਰੀ ਲਿੰਗ.


ਭਰੀਹੋਈ. ਲਿਬੜੀ. ਅਲੂਦਾ. "ਏਕ ਨ ਭਰੀਆ ਗੁਣ ਕਰਿ ਧੋਵਾ." (ਆਸਾ ਮਃ ੧) ਮੈਂ ਇੱਕ ਅਪਵਿਤ੍ਰਤਾ ਨਾਲ ਹੀ ਨਹੀਂ ਭਰੀਹੋਈ, ਜੋ ਕਿਸੇ ਗੁਣ ਕਰਕੇ ਉਸ ਨੂੰ ਧੋ ਦੇਵਾਂ ਭਾਵ- ਮੈਂ ਬਹੁਤ ਹੀ ਲਿਬੜੀਹੋਈ ਹਾਂ। ੨. ਭਰਣ ਵਾਲਾ.


ਸੰ. ਭ੍ਰਾਸ਼੍ਯ. ਵਿ- ਚਕਨਾਚੂਰ, ਹੋਣ (ਟੁੱਟਣ ਫੁੱਟਣ) ਵਾਲਾ. "ਭਾਣੈ ਭਣਜਲੁ ਲੰਘੀਐ, ਭਾਣੈ ਮੰਝਿ ਭਰੀਆਸਿ." (ਸੂਹੀ ਮਃ ੧. ਸੁਚਜੀ) ਹੁਕਮ ਵਿੱਚ ਸੰਸਾਰਸਮੁੰਦਰ ਤੋਂ ਪਾਰ ਪਈਦਾ ਹੈ. ਹੁਕਮ ਵਿੱਚਬੇੜਾ ਤਬਾਹ ਹੁੰਦਾ ਹੈ.


ਦੇਖੋ, ਭਰਣਾ.


ਮਰਾ. ਭਾਰੂਡ. ਸੰਗ੍ਯਾ- ਹੈਰਾਨੀ. ਪਰੇਸ਼ਾਨੀ. "ਅਤਿ ਡਾਹਪਣਿ ਦੁਖੁ ਘਣੋ, ਤੀਨੇ ਥਾਵ ਭਰੀਡੁ." (ਮਃ ੧. ਵਾਰ ਮਾਰੂ ੧) ਤੇਹਾਂ ਲੋਕਾਂ ਵਿੱਚ ਪਰੇਸ਼ਾਨੀ ਹੈ.


ਦੇਖੋ, ਭਰ. "ਮੇਦਨਿ ਭਰੁ ਸਹਿਤਾ." (ਸਵੈਯੇ ਮਃ ੫. ਕੇ) ਪ੍ਰਿਥਿਵੀ ਦਾ ਭਾਰ ਸਹਾਰਦਾ ਹੈ। ੨. ਸੰ. ਸ੍ਵਾਮੀ। ੩. ਪਤਿ. ਭਰਤਾ। ੪. ਵਿਸਨੁ। ੫. ਸੁਵਰਣ. ਸੋਨਾ। ੬. ਸਮੁੰਦਰ. "ਮੇਦਨਿ ਭਰ ਸਹਿਤਾ." ਪ੍ਰਿਥਿਵੀ ਅਤੇ ਭਰੁ (ਸਮੁੰਦਰ) ਨੂੰ ਧਾਰਣ ਕਰਤਾ.