ਦੇਖੋ, ਪ੍ਰਾਣਸਖਾ. "ਗੁਰਮਤਿ ਨਾਮੁ ਮੇਰਾ ਪ੍ਰਾਨਸਖਾਈ." (ਸੋਦਰੁ)
nan
ਪ੍ਰਾਣਪਤਿ. ਪ੍ਰਾਣਾਂ ਦਾ ਸ੍ਵਾਮੀ. "ਸੁਖ ਦਾਤਾ ਹਰਿ ਪ੍ਰਾਨਸਾਇ." (ਸਾਰ ਮਃ ੫)
ਪ੍ਰਾਣੀ- ਗਤਿ. "ਸਿਮਰਤ ਨਾਮੁ ਪ੍ਰਾਨ ਗਤਿ ਪਾਵੈ." (ਸਾਰ ਮਃ ੫) ੨. ਪਰਮਗਤਿ. ਕੈ. ਵਲ੍ਯ ਮੋਕ੍ਸ਼੍। ੩. ਪ੍ਰਾਣ (ਸ੍ਵਾਸ) ਦੀ ਅੰਦਰ ਬਾਹਰ ਆਉਣ ਜਾਣ ਦੀ ਚਾਲ.
nan
ਦੇਖੋ, ਪ੍ਰਾਣਪਤਿ. "ਪ੍ਰਾਨਪਤਿ ਤਿਆਗਿ ਆਨ ਤੂ ਰਚਿਆ." (ਸੋਰ ਮਃ ੫)
ਸੰਗ੍ਯਾ- ਖਾਨ ਪਾਨ ਆਦਿ, ਜਿਸ ਤੋਂ ਪ੍ਰਾਣ ਕਾਇਮ ਰਹਿਣ। ੨. ਜੀਵਨ ਸਮਰਪਨ. ਜ਼ਿੰਦਗੀ ਭੇਟਾ ਕਰਨੀ. "ਸਤਗੁਰੁ ਸੇਵਾ ਭਾਇ ਪ੍ਰਾਨ ਪੂਜਾ ਕਰੈ ਸਿੱਖ." (ਭਾਗੁ ਕ)
ਸੰ. प्राणमुष- ਪ੍ਰਾਣਮੁਸ. ਦੇਖੋ, ਮੁਸ੍ ਧਾ. ਸੰਗ੍ਯਾ- ਪ੍ਰਾਣਹਰਤਾ. ਯਮਦੂਤ। ੨. ਜੱਲਾਦ. "ਠਗਦਿਸਟਿ ਬਗਾਲਿਵ ਲਾਗਾ। ਦੇਖਿ ਬੈਸਨੋ ਪ੍ਰਾਨਮੁਖ ਭਾਗਾ." (ਪ੍ਰਭਾ ਬੇਣੀ) ਪਾਖੰਡੀ ਘਾਤਕ ਵੈਸਨਵ ਨੂੰ ਦੇਖਕੇ, ਜੱਲਾਦ ਸ਼ਰਮਿੰਦਾ ਹੋਕੇ ਭੱਜ ਗਿਆ।
nan
ਦੇਖੋ, ਪ੍ਰਾਣੀ. "ਪ੍ਰਾਨੀ ਕਛੂ ਨ ਚੇਤਈ." (ਸਃ ਮਃ ੯)
ਸੰ. ਵਿ- ਪਾਉਣ ਵਾਲਾ. ਪ੍ਰਾਪਤ ਕਰਨ ਵਾਲਾ। ੨. ਪ੍ਰਾਪਤ ਹੋਣ ਵਾਲਾ.
ਸੰ. ਸੰਗ੍ਯਾ- ਪ੍ਰਾਪ੍ਤਿ. ਮਿਲਣ। ੨. ਪ੍ਰੇਰਣ.