Meanings of Punjabi words starting from ਸ

ਸੁਖ ਵਿੱਚ. "ਸੂਖਿ ਅਰਾਧਨੁ ਦੂਖਿ ਅਰਾਧਨੁ." (ਜੈਤ ਮਃ ੫)


ਵਿ- ਸੁੱਕੀ. ਖ਼ੁਸ਼ਕ। ੨. ਦੇਖੋ, ਸੂਖ. "ਸੂਖੀ ਕਰੈ ਪਸਾਉ." (ਸੂਹੀ ਮਃ ੧) ਸੁਖਾਂ ਦਾ ਵਿਸਤਾਰ ਕਰਦਾ ਹੈ.


ਵਿ- ਮਹਾਂ ਆਨੰਦ. ਸੁੱਖਾਂ ਵਿੱਚੋਂ ਮਹਾਨ ਸੁਖ. "ਸੂਖੀ ਹੂ ਸੁਖ ਪਾਇ, ਮਾਇ ਨ ਕੀਮ ਗਣੀ." (ਆਸਾ ਮਃ ੫)


ਦੇਖੋ, ਸੂਖ.


ਸੁਖ ਹੀ ਸੁਖ ਵਿੱਚ. ਕੇਵਲ ਸੁਖ ਵਿੱਚ. ਅਖੰਡ ਸੁਖ ਅੰਦਰ. "ਸੂਖੇ ਸੂਖਿ ਗੁਦਾਰਨਾ." (ਰਾਮ ਅਃ ਮਃ ੫)


ਸੰਗ੍ਯਾ- ਸ਼ੰਕਾ. ਘ੍ਰਿਣਾ. ਗਿਲਾਨੀ.


ਸੰ. ਸੰਗ੍ਯਾ- ਸੂਚਨਾ (ਖਬਰ) ਦੇਣ ਵਾਲਾ. ਮੁਖ਼ਬਰ। ੨. ਸਿਉਣ ਦਾ ਸਾਮਾਨ. ਸੂਈ ਤਾਗਾ ਆਦਿਕ.