Meanings of Punjabi words starting from ਪ

ਸੰ. ਸੰਗ੍ਯਾ- ਦੁਕਾਨ. ਹੱਟ. ਜਿੱਥੋਂ ਸੌੱਦਾ ਮਿਲੇ। ੨. ਸੌੱਦਾ ਵੇਚਣ ਵਾਲਾ.


ਵਿ- ਮਿਲਣ ਯੋਗ੍ਯ. ਜੋ ਪ੍ਰਾਪਤ ਹੋਣ ਲਾਇਕ ਹੋਵੇ.


ਪ੍ਰ- ਆਪ੍‌- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ.


ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ.