Meanings of Punjabi words starting from ਸ

ਸੰ. ਸੰਗ੍ਯਾ- ਜਤਲਾਉਣਾ. ਗ੍ਯਾਪਨ.


ਸੰ. ਸ਼ੁਚਿ. ਵਿ- ਪਵਿਤ੍ਰ. ਸ਼ੁੱਧ. "ਸੋ ਸੂਚਾ ਜਿ ਕਰੋਧ ਨਿਵਾਰੇ." (ਮਾਰੂ ਸੋਲਹੇ ਮਃ ੩) ੨. ਨਿਰਦੋਸ। ੩. ਸਾਬਤ. ਸ਼ਸਤ੍ਰ ਆਦਿ ਦੇ ਘਾਉ ਤੋਂ ਬਿਨਾ. "ਜਾਨ ਨ ਦੇਉਂ ਤੁਮੇ ਘਰ ਸੂਚੇ." (ਨਾਪ੍ਰ)


ਵਿ- ਸ਼ੁਚਿ ਆਚਾਰ ਵਾਲਾ. ਪਵਿਤ੍ਰ ਵਿਹਾਰ ਵਾਲਾ. "ਸਬਦਿ ਮਿਲੇ ਸੇ ਸੂਚਾਚਾਰੀ." (ਪ੍ਰਭਾ ਮਃ ੧)


ਸੰ. ਸੂਈ. ਦੇਖੋ, ਸੂਚੀ. ੩.


ਸੰ. ਸੰਗ੍ਯਾ- ਸੂਈ. ਸੂਚੀ. "ਲੀਨ ਸੂਚਿਕਾ ਨੋਕ ਚੁਭਾਵਾ." (ਗੁਪ੍ਰਸੂ)