Meanings of Punjabi words starting from ਪ

ਦੇਖੋ, ਪ੍ਰਾਵ੍ਰਿਤ.


ਵਿ- ਜੋ ਪ੍ਰਮਾਣ ਤੋਂ ਸਿੱਧ ਹੋਵੇ। ੨. ਮੰਨਣ ਯੋਗ੍ਯ। ੩. ਠੀਕ. ਸਤ੍ਯ. ਯਥਾਰਥ। ੪. ਸੰਗ੍ਯਾ ਮੰਨਿਆ ਹੋਇਆ ਵਪਾਰੀ.


ਸੰ. ਵਿ- ਸਮਾਨ. ਤੁੱਲ ਬਰਾਬਰ. "ਤਿਲ ਤਿਲ ਪ੍ਰਾਯ ਸਕਲ ਕਰਡਾਰੇ." (ਚਰਿਤ੍ਰ ੪੦੫) ੨. ਸੰਗ੍ਯਾ- ਮ੍ਰਿਤ੍ਯੁ. ਮੌਤ। ੩. ਅਵਸਥਾ. ਉਮਰ.


ਦੇਖੋ, ਪ੍ਰਾਛਤ.


ਸੰ. ਸੰਗ੍ਯਾ- ਇੱਕ ਥਾਂ ਤੋਂ ਦੂਜੇ ਥਾਂ ਜਾਣਾ। ੨. ਆਰੰਭ (ਸ਼ੁਰੂ) ਵਿੱਚ ਕੀਤਾ ਕਰਮ.


ਸੰ. प्रायस्. ਵ੍ਯ- ਅਕਸਰ। ੨. ਲਗਪਗ. ਕਰੀਬ ਕਰੀਬ। ੩. ਅਧਿਕਤਾ ਨਾਲ.


ਸੰ. ਪ੍ਰ- ਅਰ੍‍ਥਨ. ਪ੍ਰਾਂਰ੍‍ਥਨਾ, ਸੰਗ੍ਯਾ- ਬਹੁਤ ਚਾਹੁਣ ਦਾ ਭਾਵ. ਮੰਗਣਾ। ੨. ਵਿਨਯ. ਬੇਨਤੀ।


ਸੰ. प्रार्थिन ਵਿ- ਚਾਹੁਣ ਵਾਲਾ. ਮੰਗਣ ਵਾਲਾ। ੨. ਬੇਨਤੀ (ਵਿਨਯ) ਕਰਨ ਵਾਲਾ.