Meanings of Punjabi words starting from ਸ

ਵਿ- ਸ਼ੁਚਿ. ਪਵਿਤ੍ਰ. ਸੁੱਚੀ. "ਸੂਚੀ ਭਈ ਰਸਨਾ." (ਬਿਲਾ ਮਃ ੫) ੨. ਸੰਗ੍ਯਾ- ਸ਼ੁਚਿਤਾ. ਪਵਿਤ੍ਰਤਾ. ਸਫਾਈ. "ਜੌ ਦਿਲਿ ਸੂਚੀ ਹੋਇ." (ਸ. ਕਬੀਰ) ੩. ਸੰ. ਸੂਈ। ੪. ਸੂਚੀ ਪਤ੍ਰ. ਤਤਕਰਾ.


ਸੰਗ੍ਯਾ- ਮਜਮੂਨਾਂ ਦੇ ਜਤਲਾਉਣ ਵਾਲਾ ਪਤ੍ਰ. ਤਤਕਰਾ. Index.


ਵਿ- ਸੂਈ ਵਰਗੇ ਤਿੱਖੇ ਮੂੰਹ ਵਾਲਾ, ਵਾਲੀ। ੨. ਸੰਗ੍ਯਾ- ਚਕੀਰਾ. ਚੱਕੀਰਾਹਾ। ੩. ਚਿੜਾ. ਚਿੜੀ.


ਦੇਖੋ, ਸੂਕ੍ਸ਼੍‍ਮ. ੨. ਤੁੱਛ. ਹਲਕਾ. "ਕ੍ਯਾ ਬਰਨੋ ਸੂਛਮ ਮਤਿ ਮੇਰੀ." (ਨਾਪ੍ਰ) ਮੇਰੀ ਤੁੱਛ ਬੁੱਧਿ ਹੈ.