Meanings of Punjabi words starting from ਸ

ਵਿ- ਪਵਿਤ੍ਰ. ਨਿਰਮਲ. ਸ੍ਵੱਛ. "ਕਿਮ ਹ੍ਵੈ ਸ਼੍ਰੇਯ ਬਨੈ ਉਰ ਸੂਛਾ." (ਗੁਪ੍ਰਸੂ) ੨. ਉੱਤਮ. ਸ੍ਰੇਸ੍ਠ. "ਸੁਨੋ ਪ੍ਰਭੂ! ਕਹਿ ਹੋਂ ਗਥ ਸੂਛੀ." (ਗੁਵਿ ੬)


ਦੇਖੋ, ਸੁੱਜਣਾ. ਸੋਜ਼ਸ਼ ਦਾ ਹੋਣਾ. ੨. ਪ੍ਰਾ. ਸੰਗਯਾ- ਤੌਲੀਆ. ਉਪਰਣਾ. ਸੰ ਸੱਜਨੰ.


ਦੇਖੋ, ਸੋਜਨੀ.


ਧਾਵਣ ਗੋਤ ਦਾ ਇਕ ਪ੍ਰੇਮੀ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋ ਕੇ ਪਰਮਪਦ ਦਾ ਅਧਿਕਾਰੀ ਹੋਇਆ.


ਕਣਕ ਦਾ ਛਿਲਕਾ ਉਤਾਰਕੇ ਮੋਟਾ ਪੀਸਿਆ ਹੋਇਆ ਦਾਣੇਦਾਰ ਆਟਾ. ਦੇਖੋ, ਰਵਾ ੨.


ਸੰਗ੍ਯਾ- ਸਮਝ. ਗਿਆਨ. ਸੁਬੁੱਧਿ। ੨. ਦ੍ਰਿਸ੍ਟਿ. ਨਜਰ.