Meanings of Punjabi words starting from ਪ

ਸੰ. ਪ੍ਰਿਯ. ਵਿ- ਪ੍ਯਾਰਾ. "ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ!" (ਮਾਝ ਮਃ ੫) ੨. ਸੰਗ੍ਯਾ- ਪਤਿ. ਭਰਤਾ. "ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ." (ਗਉ ਮਃ ੫) "ਏਕੋ ਪ੍ਰਿਅ ਸਖੀਆ ਸਭ ਪ੍ਰਿਅ ਕੀ." (ਦੇਵ ਮਃ ੪) ੩. ਦੇਖੋ, ਪ੍ਰੇਯ.


ਸੰ. ਪ੍ਰਿਯਾ. ਵਿ- ਪਿਆਰੀ।੨ ਭਾਵ- ਲਕ੍ਸ਼੍‍ਮੀ. "ਪ੍ਰਿਆ ਸਹਿਤ ਕੰਠ ਮਾਲ." (ਸਵੈਯੇ ਮਃ ੪. ਕੇ) ੩. ਦੇਖੋ, ਪ੍ਰਿਯਾ ੫.


ਸੰ. पृतना. ਸੰਗ੍ਯਾ- ਸੈਨਾ. ਫੌਜ। ੨. ਫੌਜ ਦੀ ਖ਼ਾਸ ਗਿਣਤੀ- ਹਾਥੀ ੨੪੩, ਰਥ ੨੪੩, ਘੁੜਸਵਾਰ ੭੨੯ ਅਤੇ ਪੈਦਲ ੧੨੧੫। ੩. ਸੰਗ੍ਰਾਮ. ਜੰਗ। ੪. ਮਨੁੱਖ. ਆਦਮੀ.


ਦੇਖੋ, ਪ੍ਰਤਿਪਾਲਕ.