Meanings of Punjabi words starting from ਸ

ਕ੍ਰਿ- ਸਮਝ ਵਿੱਚ ਆਉਣਾ. ਫੁਰਨਾ।੨ ਦਿੱਸਣਾ. ਨਜਰ ਪੈਣਾ. "ਲੋਚਨ ਕਛੂ ਨ ਸੂਝੇ." (ਸ੍ਰੀ ਬੇਣੀ)


ਸੁਧ ਬੁਧ। ੨. ਦ੍ਰਿਸ੍ਟੀ ਅਤੇ ਗ੍ਯਾਨ. "ਸੂਝ ਬੂਝ ਨਹਿ ਕਾਇ." (ਓਅੰਕਾਰ)


ਸੂਝਈ. ਦਿਖਾਈ ਦਿੰਦਾ. "ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ." (ਧਨਾ ਮਃ ੫)


ਸੰਗ੍ਯਾ- ਸਿੱਟਾ. ਬੱਲੀ "ਰਹ੍ਯੋ ਨਿਸਰ ਸਭ ਸਾਬਤ ਸੂਟਾ." (ਨਾਪ੍ਰ) ੨. ਚਸ਼ਮਾ. ਪਾਣੀ ਦਾ ਸੋਤ। ੩. ਸਿਤਕਾਰ. ਸ੍ਵਾਸ ਨੂੰ ਉੱਪਰ ਖਿੱਚਣ ਸਮੇਂ ਹੋਈ ਧੁਨਿ. ਜੈਸੇ- ਚੜਸ ਗਾਂਜੇ ਦਾ ਸੂਟਾ ਲਾਉਣਾ.