Meanings of Punjabi words starting from ਪ

ਦੇਖੋ, ਪ੍ਰਤਿਮਾ.


ਦੇਖੋ, ਪ੍ਰਤਿਮਾਨ. "ਪ੍ਰਿਤਮਾਨ ਨ ਨਰ ਕਹੁਁ ਦੇਖਪਰੈ." (ਕਲਕੀ) ਮੁਕਾਬਲੇ ਦਾ ਆਦਮੀ ਦਿਖਾਈ ਨਹੀਂ ਦਿੰਦਾ.


ਸੰਗ੍ਯਾ- ਪ੍ਰਤਿਮਾ. ਮੂਰਤਿ. "ਕਿ ਸ਼੍ਵਰਣੀ ਪ੍ਰਿਤਾ ਹੈ." (ਦੱਤਾਵ)


ਸੰ. पृथ्. ਧਾ- ਫੈਲਣਾ, ਅਧਿਕ ਹੋਣਾ, ਪੋਸਣ (ਪਾਲਨ) ਕਰਨਾ। ੨. ਸੰਗ੍ਯਾ- ਹਥੇਲੀ. ਕਰਤਲ.


ਸੰ. पृथक. ਵਿ- ਜੁਦਾ. ਭਿੰਨ. ਅਲਗ. "ਪ੍ਰਿਥਕ ਪ੍ਰਿਥਕ ਹੌਂ ਭਾਖੋਂ ਸਭ ਹੀ." (ਨਾਪ੍ਰ)


ਦੇਖੋ, ਪ੍ਰਥਮ। ੨. ਕ੍ਰਿ. ਵਿ- ਪਹਿਲਾਂ "ਪ੍ਰਿਥਮ ਭਗੌਤੀ ਸਿਮਰਕੈ." (ਚੰਡੀ ੩)


ਦੇਖੋ, ਪ੍ਰਥਮਾ. "ਹਾੜ ਬਦੀ ਪ੍ਰਿਥਮਾ ਸੁਖਦਾਵਨ." (ਰਾਮਾਵ) ਹਾੜ੍ਹ ਦੇ ਹਨੇਰੇ ਪੱਖ ਦੀ ਏਕਮ.


ਸੰ. पृथिवी- ਪ੍ਰਿਥਵੀ. ਫੈਲ ਜਾਣ ਵਾਲੀ, ਭੂਮਿ ਧਰਾ. ਦੇਖੋ, ਪ੍ਰਿਥ. ਪੁਰਾਣਕਥਾ ਹੈ ਕਿ ਪ੍ਰਿਥੁ ਰਾਜਾ ਦ੍ਵਾਰਾ ਰਕ੍ਸ਼ਿਤ ਹੋਣ ਤੋਂ ਪ੍ਰਿਥਿਵੀ ਸੰਗ੍ਯਾ ਹੋਈ. "ਦਾੜਾ ਅਗ੍ਰੇ ਪ੍ਰਿਥਮਿ ਧਰਾਇਣ." (ਮਾਰੂ ਸੋਲਹੇ ਮਃ ੫) "ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ)


ਕ੍ਰਿ. ਵਿ- ਪਹਿਲੋਂ. "ਪ੍ਰਿਥਮੇ ਵਸਿਆ ਸਤ ਕਾ ਖੇੜਾ." (ਰਾਮ ਮਃ ੫) "ਖੰਡਾ ਪ੍ਰਿਥਮੈ ਸਾਜਿਕੈ." (ਚੰਡੀ ੩)