Meanings of Punjabi words starting from ਸ

ਸੂਤ ਦੀ ਹੱਟ ਕਰਨ ਵਾਲੇ. ਭਾਵ- ਰੇਸ਼ਮ ਦੇ ਕੀੜੇ ਅਰ ਕਾਹਣੇ ਆਦਿ, ਜੋ ਆਪਣੇ ਸ਼ਰੀਰ ਤੋਂ ਸੂਤ ਕੱਢਦੇ ਅਤੇ ਆਪਣੇ ਤਾਣੇ ਵਿੱਚ ਆਪ ਹੀ ਬੰਨ੍ਹੇ ਹੋਏ ਮਰਦੇ ਹਨ. "ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੁਨੀਆਂ ਵਿੱਚ ਪ੍ਰੇਮ ਦੀ ਤਾਰ ਤਣਨ ਵਾਲੇ ਦੁਖ ਪਾਉਂਦੇ ਹਨ.


ਇੱਕ ਪ੍ਰਕਾਰ ਦੇ ਲੱਡੂ. ਪਹਿਲਾਂ ਮੈਦੇ ਦੀਆਂ ਸੇਵੀਆਂ ਜਾਂ ਮੱਠੀਆਂ ਘੀ ਵਿੱਚ ਤਲਕੇ ਕੁੱਟੀ ਦੀਆਂ ਹਨ, ਉਨ੍ਹਾਂ ਵਿੱਚ ਖੰਡ ਮਿਲਾਕੇ ਵੱਟ ਲਈਦੇ ਹਨ. ਪੁਰਾਣੇ ਜ਼ਮਾਨੇ ਇਹ ਲੱਡੂ ਅਤੇ ਸੂਤ੍ਰ (ਜਨੇਊ) ਖਾਸ ਮੌਕਿਆਂ ਪੁਰ ਬ੍ਰਾਹਮਣਾਂ ਦੇ ਘਰੀਂ ਵੰਡੇ ਜਾਂਦੇ ਸਨ, ਇਸ ਕਾਰਣ ਇਹ ਸੰਗ੍ਯਾ ਹੈ.


ਕ੍ਰਿ- ਸੂਤ ਫੈਲਾਉਣਾ। ੨. ਖਿੱਚਣਾ. ਜਿਸ ਤਰਾਂ ਮਿਆਨੋਂ ਤਲਵਾਰ ਸੂਤਣੀ.


ਸੰ. ਸੂਤ੍ਰਧਾਰ. ਸੰਗ੍ਯਾ- ਨਟ. ਨਾਟਕ ਖੇਡਣ ਵਾਲਾ. ਜਿਸ ਦੇ ਹੱਥ ਪੁਤਲੀਆਂ ਦੀ ਡੋਰੀ ਹੈ. ਜਿਸ ਦੇ ਹੱਥ ਸਾਰੇ ਅਖਾੜੇ ਦਾ ਪ੍ਰਬੰਧ ਹੈ.


ਦੇਖੋ, ਸੂਤਧਾਰ। ੨. ਧਾਗਾ. ਸੂਤ ਦੀ ਡੋਰ. "ਮਨ ਮੋਤੀ ਜੇ ਗਹਿਣਾ ਹੋਵੈ ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ਪਉਣ ਤੋਂ ਭਾਵ ਸ੍ਵਾਸ ਹੈ.


ਦੇਖੋ, ਸੂਤਧਾਰ. "ਆਪੇ ਹੀ ਸੂਤਧਾਰੁ ਹੈ ਪਿਆਰਾ." (ਸੋਰ ਮਃ ੪)