Meanings of Punjabi words starting from ਪ

ਦੇਖੋ, ਸ਼ਹਾਬੁੱਦੀਨ ਅਤੇ ਪ੍ਰਿਥੀਰਾਜ.


ਦੇਖੋ, ਪ੍ਰਿਥਿ.


(ਜਾਪੁ) ਪ੍ਰਿਥਿਵੀ ਵਿੱਚ ਪਰਿਵਾਸ ਕਰਤਾ. ਬ੍ਰਹਮਾਂਡ ਅੰਦਰ ਵ੍ਯਾਪਕ.


ਦੇਖੋ, ਪ੍ਰਿਥੀਚੰਦ.


ਸੰਗ੍ਯਾ- ਪ੍ਰਿਥਿਵੀਸ਼, ਪ੍ਰਿਥਿਵੀ ਦਾ ਈਸ਼੍ਵਰ ਰਾਜਾ. ਬਾਦਸ਼ਾਹ। ੨. ਜ਼ਿਮੀਦਾਰ। ੩. ਕਰਤਾਰ. ਪਾਰਬ੍ਰਹਮ. "ਪ੍ਰਿਥੀਸੈ." (ਜਾਪੁ)


ਸ਼੍ਰੀ ਗੁਰੂ ਰਾਮਦਾਸ ਜੀ ਦਾ ਵਡਾ ਪੁਤ੍ਰ, ਜੋ ਸੰਮਤ ੧੬੧੫ ਵਿੱਚ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੭੫ ਵਿੱਚ ਹੋਇਆ ਹੈ. ਇਸ ਦੀ ਔਲਾਦ ਦੇ ਸੋਢੀ ਛੋਟੇ ਮੇਲ ਦੇ ਕਹੇ ਜਾਂਦੇ ਹਨ. ਦੇਖੋ, ਮੀਣਾ। ੨. ਡਢਵਾਲਾਂ ਦਾ ਪਹਾੜੀ ਸਰਦਾਰ, ਜੋ ਪਹਾੜੀ ਰਾਜਿਆਂ ਨਾਲ ਮਿਲਕੇ ਨਾਦੌਨ ਦੇ ਜੰਗ ਵਿੱਚ ਲੜਿਆ ਦੇਖੋ, ਵਿਚਿਤ੍ਰ ਨਾਟਕ ਅਃ ੯.


ਦੇਖੋ, ਪ੍ਰਿਥਿਜ (ਸਨਾਮਾ)


ਪ੍ਰਿਥਿਵੀ ਦਾ ਸ੍ਵਾਮੀ ਅਤੇ ਪਾਲਣ ਵਾਲਾ, ਰਾਜਾ. ਬਾਦਸ਼ਾਹ। ੨. ਕਰਤਾਰ.


ਸਹਗਲ ਗੋਤ ਦਾ ਖਤ੍ਰੀ, ਜੋ ਗੁਰੂ ਨਾਨਕ ਦੇਵ ਦਾ ਸਿੱਖ ਹੋਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ। ੨. ਭੱਲਾ ਜਾਤਿ ਦਾ ਖਤ੍ਰੀ, ਜੋ ਗੁਰੂ ਅਮਰਦੇਵ ਦਾ ਸਿੱਖ ਹੋਕੇ ਜਾਤਿ ਅਭਿਮਾਨ ਦਾ ਤਿਆਗੀ ਹੋਇਆ। ੩. ਬੁਰਹਾਨਪੁਰ ਨਿਵਾਸੀ, ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ.