Meanings of Punjabi words starting from ਸ

ਵਿ- ਸੁਪ੍ਤ. ਸੁੱਤਾ. "ਹਰਿ ਧਨ ਜਾਗਤ ਸੂਤਾ." (ਗੂਜ ਮਃ ੫) ੨. ਸੰਗ੍ਯਾ- ਸੂਤਣ ਦੀ ਕ੍ਰਿਯਾ. ਜੈਸੇ ਰੱਸੀ ਆਦਿ ਨੂੰ ਸੂਤਾ ਲਾਉਣਾ.


ਸੂਤ੍ਰ (ਡੋਰ) ਵਿੱਚ. "ਸਗਲ ਸਮਗ੍ਰੀ ਅਪਨੈ ਸੂਤਿ ਧਾਰੈ." (ਸੁਖਮਨੀ) ੨. ਸੂਤ (ਪ੍ਰਬੰਧ) ਵਿੱਚ ਬਾਕਾਇਦਾ. "ਸੰਤੋਖੁ ਥਾਪਿ ਰਖਿਆ ਜਿਨਿ ਸੂਤਿ." (ਜਪੁ) "ਸਗਲ ਸਮਰਕੀ ਸੂਤਿ ਤੁਮਾਰੇ." (ਸੂਹੀ ਮਃ ੫) ੩. ਸੰ. ਸੰਗ੍ਯਾ- ਜਨਮ. ਉਤਪੱਤੀ। ੪. ਸੰਤਾਨ.


ਸੰਬੋਧਨ. ਹੇ ਸੁੱਤਿਓ! "ਜਾਗਹੁ ਜਾਗਹੁ ਸੂਤਿਹੋ!" (ਆਸਾ ਅਃ ਮਃ ੧)


ਵਿ- ਸੁੱਤੀ. ਸੋਈ ਹੋਈ.


ਦੇਖੋ, ਸੂਤ.


ਧਾਰਮਿਕ ਮਸਤੀ. ਧਰਮ ਭਾਵ ਦੀ ਉਮੰਗ ਤੋਂ ਉਪਜੀ ਬੇਹੋਸ਼ੀ. ਜੈਸੇ- ਕੂਕਿਆਂ ਨੂੰ ਸੂਤ੍ਰ ਚੜ੍ਹਨਾ। ੨. ਸੰ. ਸੰਗ੍ਯਾ- ਸੂਤ. ਤਾਗਾ। ੩. ਨਿਯਮ. ਉਸੂਲ। ੪. ਬਹੁਤ ਅਰਥ ਪ੍ਰਗਟ ਕਰਨ ਵਾਲਾ, ਥੋੜੇ ਅੱਖਰਾਂ ਵਿੱਚ ਕਹਿਆ ਹੋਇਆ ਵਾਕ. ਦੇਖੋ, ਖਟ ਸ਼ਾਸਤ੍ਰਾਂ ਅਤੇ ਵ੍ਯਾਕਰਣ ਦੇ ਸੂਤ੍ਰ। ੫. ਕਾਰਣ. ਨਿਮਿੱਤ.


ਦੇਖੋ, ਸੂਤਧਾਰ.


ਸੂਤ੍ਰ ਵਿੱਚ. ਡੋਰ ਵਿੱਚ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਵਿ- ਸੂਤ੍ਰਿਨ੍‌. ਡੋਰ ਵਾਲਾ. ਸੂਤ ਵਾਲਾ.


ਦੇਖੋ, ਸੂਤ੍ਰਿ ੨.