Meanings of Punjabi words starting from ਸ

ਸੰਗ੍ਯਾ- ਸੁੱਥਣ. ਪਜਾਮਾ. ਇਜ਼ਾਰ. "ਤਬ ਸੂਥਨਿ ਸਾਹੁ ਉਤਾਰੀ ਦਈ." (ਚਰਿਤ੍ਰ ੩੯)

ਵੈਸ਼੍ਯ ਵਰਣ ਦੀ ਇੱਕ ਜਾਤਿ। ੨. ਸੰ. सुद् ਧਾ- ਟਪਕਣਾ. ਚੁਇਣਾ. ਪਵਿਤ੍ਰ ਕਰਨਾ. ਅਮਾਨਤ ਰਖਣਾ. ਘਾਉ ਕਰਨਾ. ਫੱਟਣਾ. ਬਚਨ ਦੇਣਾ. ਮਾਰਨਾ। ੩. ਸੰਗ੍ਯਾ- ਰਸੋਈਆ. ਲਾਂਗਰੀ। ੪. ਪਾਪ. ਗੁਨਾਹ। ੫. ਡਿੰਗ. ਰਸੋਈਖਾਨੇ ਦਾ ਦਾਰੋਗਾ। ੬. ਸੰ. ਸ਼ੂਦ੍ਰ. ਚੌਥਾ ਵਰਣ. "ਖਤ੍ਰੀ ਬ੍ਰਾਹਮਣ ਸੂਦ ਵੈਸ." (ਸੂਹੀ ਮਃ ੫) ੭. ਫ਼ਾ. [سوُد] ਨਫ਼ਾ. ਲਾਭ। ੮. ਵਿਆਜ. "ਨਿਤ ਸਉਦਾ ਸੂਦ ਕੀਚੈ ਬਹੁ ਭਾਂਤਿ ਕਰ." (ਗਉ ਮਃ ੪) ਮੁਸਲਮਾਨਾਂ ਦੇ ਮਤ ਵਿੱਚ ਸੂਦ ਹਰਾਮ ਹੈ. ਦੇਖੋ, ਕੁਰਾਨ ਸੂਰਤ ਬਕਰ, ਆਯਤ ੨੭੫. ਹਿੰਦੂਮਤ ਵਿੱਚ ਸੂਦ ਲੈਣਾ ਵਿਧਾਨ ਹੈ. ਗੋਤਮ ਰਿਖੀ ਦੇ ਮਤ ਅਨੁਸਾਰ ਅਸਲ ਰਕਮ ਦਾ ਵੀਹਵਾਂ ਹਿੱਸਾ ਹਰ ਮਹੀਨੇ ਸੂਦ ਲੈਣਾ ਵਾਜਬ ਹੈ. ਮਨੂ ਦੇ ਹਿਸਾਬ ਨਾਲ ਗਿਣੀਏ ਤਦ ਸਵਾ ਰੁਪਯਾ ਸੈਂਕੜਾ ਮਹੀਨੇ ਪਿੱਛੇ ਬੈਠਦਾ ਹੈ. ਦੇਖੋ, ਵਿਆਜ.

ਫ਼ਾ. [سوُدہ] ਵਿ- ਘਸਾਈ ਹੋਈ, ਹੋਇਆ। ੨. ਸੰਗ੍ਯਾ- ਘਸਾਈ ਹੋਈ ਚੀਜ.

ਸੰ. ਸੰਗ੍ਯਾ- ਰਸੋਈ ਘਰ. ਲੰਗਰ। ੨. ਫੈਂਕਣਾ. ਵਗਾਹੁਣਾ। ੩. ਮਾਰਨਾ. "ਮਧੁਸੂਦਨ ਦਾਮੋਦਰ ਸੁਆਮੀ." (ਮਾਰੂ ਸੋਲਹੇ ਮਃ ੫) ਇਹ ਦੂਜੇ ਸ਼ਬਦ ਦੇ ਅੰਤ ਆਕੇ ਮਾਰਨ ਵਾਲਾ ਅਰਥ ਦਿੰਦਾ ਹੈ। ੪. ਫ਼ਾ. [سوُدن] ਕ੍ਰਿ- ਘਸਾਉਣਾ. ਰਗੜਨਾ.

ਸੰਗ੍ਯਾ- ਬ੍ਰਾਹਮਣਾਂ ਦਾ ਇੱਕ ਗੋਤ੍ਰ। ੨. ਤੌਲੀਆ. ਉਪਰਨਾ. "ਦੀਨ ਸੂਦਨਾ ਬਖਸ਼ਿਸ਼ ਭਾਇ." (ਗੁਪ੍ਰਸੂ) ਬਤੌਰ ਬਖਸ਼ਿਸ਼ ਪਰਣਾ ਦਿੱਤਾ.