Meanings of Punjabi words starting from ਆ

ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ.


ਵਿ- ਅਪਣਾਇਆ. ਆਪਣਾ ਕੀਤਾ. "ਲੰਕ ਭਭੀਖਣ ਆਪਿਓ ਹੋ." (ਸੋਰ ਨਾਮਦੇਵ)


ਆਪਣੇ ਆਪ. ਖ਼ੁਦ ਬਖ਼ੁਦ. ਦੂਜੇ ਦੀ ਸਹਾਇਤਾ ਬਿਨਾ. "ਆਪੀਣੈ ਆਪਾਹੁ." (ਵਾਰ ਸੂਹੀ, ਮਃ ੧) "ਜਿਨਿ ਆਪੀਨੈ ਆਪਿ ਸਾਜਿਆ ਸਚੜਾ ਅਲਖ ਅਪਾਰੋ." (ਵਡ ਮਃ ੧. ਅਲਾਹਣੀਆਂ)


ਆਪਣਾ ਆਪ. ਦੇਖੋ, ਆਪ. "ਆਪੇ ਜਾਣੈ ਆਪੁ." (ਜਪੁ) "ਆਪੁ ਸਵਾਰਹਿ ਮੈ ਮਿਲਹਿ." (ਸ. ਫਰੀਦ) ੨. ਖ਼ੁਦੀ. ਹੌਮੈ. "ਆਪੁ ਤਿਆਗਿ ਸੰਤ ਚਰਨ ਲਾਗਿ." (ਪ੍ਰਭਾ ਪੜਤਾਲ ਮਃ ੫) ੩. ਵ੍ਯ- ਖ਼ੁਦ. "ਆਪੁ ਗਏ ਅਉਰਨ ਹੂ ਖੋਵਹਿ." (ਗਉ ਕਬੀਰ)


ਦੇਖੋ, ਆਪੀਨੈ ਆਪਿ. "ਹਰਿ ਆਪੇ ਆਪਿ ਉਪਾਇਦਾ." (ਸ੍ਰੀ ਮਃ ੪. ਵਣਜਾਰਾ)


ਆਪਹੀ ਆਪ. ਸ੍ਵਯੰ। ੨. ਹੌਮੈ ਵਾਲਾ. ਅਭਿਮਾਨੀ. "ਏਕ ਮਹਲਿ ਤੂੰ ਆਪੇ ਆਪੇ, ਏਕ ਮਹਲਿ ਗਰੀਬਾਨੋ." (ਗਉ ਮਃ ੫) ੩. ਦੇਖੋ, ਆਪੇ ਆਪਿ.