Meanings of Punjabi words starting from ਗ

ਕੰਠ (ਗਲ) ਵਿੱਚ ਗਰ (ਵਿਸ) ਨੂੰ ਰੱਖਣ ਵਾਲਾ. ਨੀਲਕੰਠ ਸ਼ਿਵ.


ਸੰ. . गर्ग ਗਰ੍‍ਗ. ਵਿਤੱਥ ਦਾ ਪੁਤ੍ਰ ਇੱਕ ਪ੍ਰਾਚੀਨ ਰਿੱਖੀ, ਜੋ ਜ੍ਯੋਤਿਸਵਿਦ੍ਯਾ ਦਾ ਆਚਾਰਯ ਮੰਨਿਆ ਹੈ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਨੇ ਸ਼ੇਸਨਾਗ ਤੋਂ ਵਿਦ੍ਯਾ ਪੜ੍ਹੀ ਸੀ. ਇਹ ਯਾਦਵਾਂ ਦਾ ਕੁਲਗੁਰੂ ਸੀ. ਬਲਰਾਮ ਅਤੇ ਕ੍ਰਿਸਨ ਜੀ ਦਾ ਨਾਮਕਰਣ ਸੰਸਕਾਰ ਕਰਾਉਣ ਲਈ ਵਸੁਦੇਵ ਨੇ ਇਸ ਨੂੰ ਨੰਦ ਦੇ ਘਰ ਭੇਜਿਆ ਸੀ. "ਵਾਸੁਦੇਵ ਤਬ ਗਰਗ ਕੋ ਨਿਕਟ ਸੁ ਕਹੀ ਬਠਾਇ। ਗੋਕਲ ਨੰਦਹਿ ਕੇ ਭਵਨ ਕ੍ਰਿਪਾ ਕਰੋ ਤੁਮ ਜਾਇ." (ਕ੍ਰਿਸਨਾਵ)


ਦੇਖੋ, ਗਰਜਨ। ੨. ਅ਼. [غرض] ਗ਼ਰਜ. ਪ੍ਰਯੋਜਨ. ਮਤ਼ਲਬ। ੩. ਚਾਹ. ਇੱਛਾ। ੪. ਜਰੂਰਤ. ਲੋੜ.


ਸੰ. ਗਰ੍‍ਜਨ. ਸੰਗ੍ਯਾ- ਗੰਭੀਰ ਅਤੇ ਜ਼ੋਰਦਾਰ ਸ਼ਬਦ. ਜੈਸੇ ਬੱਦਲ ਅਤੇ ਸ਼ੇਰ ਆਦਿਕ ਦੀ ਧੁਨਿ. ਗੱਜਣਾ. "ਬੋਲੈ ਪਵਨਾ ਗਗਨ ਗਰਜੈ." (ਸਿਧਗੋਸਟਿ)


ਫ਼ਾ. [غرض مند] ਗ਼ਰਜਮੰਦ. ਵਿ- ਮਤਲਬੀ. ਗੌਂ ਵਾਲਾ। ੨. ਜਰੂਰਤ ਵਾਲਾ। ੩. ਖ਼ੁਦਗਰਜ.