Meanings of Punjabi words starting from ਛ

ਦੇਖੋ, ਸਿੱਕਾ। ੨. ਦੇਖੋ, ਛਿੱਕ। ੩. ਦੇਖੋ, ਛੀਕਾ.


ਘੁੱਟਕੇ. ਕਸਕੇ. "ਮੈ ਪਲੇ ਬਧਾ ਛਿਕਿ ਜੀਉ." (ਸ੍ਰੀ ਮਃ ੫. ਪੈਪਾਇ)


ਇੱਕ ਸ੍ਯਾਹਚਸ਼ਮ ਸ਼ਿਕਾਰੀ ਪੰਛੀ, ਜੋ ਸਰਦੀਆਂ ਵਿੱਚ ਪੰਜਾਬ ਆਉਂਦਾ ਹੈ ਗਰਮੀ ਪੇਸ਼ਾਵਰ ਵੱਲ ਸਰਹੱਦੀ ਪਹਾੜਾਂ ਵਿੱਚ ਕਟਦਾ ਹੈ. ਇਹ ਬਾਸ਼ੇ ਦੀ ਸੂਰਤ ਦਾ ਹੁੰਦਾ ਹੈ. ਰੰਗ ਖਾਕੀ ਅਤੇ ਸਿਰ ਚਿੱਟਾ ਹੁੰਦਾ ਹੈ. ਛਿੱਕੁਲ ਆਕਾਸ ਵਿੱਚ ਉਡਦਾ ਹੋਇਆ ਇੱਕੇ ਥਾਂ ਥਹਿਰਾਉਣ ਲੱਗ ਜਾਂਦਾ ਹੈ ਅਰ ਕਦੇ ਕਦੇ ਅਚਲ ਭਾਸਦਾ ਹੈ. ਜਦ ਕਿਰਲੀ ਆਦਿ ਜੀਵਾਂ ਨੂੰ ਦੇਖਦਾ ਹੈ ਤਾਂ ਵਡੀ ਤੇਜੀ ਨਾਲ ਉਨ੍ਹਾਂ ਤੇ ਡਿਗਦਾ ਹੈ. ਇਹ ਚੂਹਮਾਰ ਤੋਂ ਜੁਦਾ ਪੰਛੀ ਹੈ. ਕੋਈ ਸ਼ਿਕਾਰੀ ਛਿੱਕੁਲ ਨੂੰ ਸ਼ਿਕਾਰ ਲਈ ਨਹੀਂ ਪਾਲਦਾ.


ਸੰਗ੍ਯਾ- ਛੇਕਦਾਰ ਗੁਥਲੀ, ਜੋ ਪਸ਼ੂ ਦੇ ਮੂੰਹ ਪੁਰ ਇਸ ਵਾਸਤੇ ਬੰਨ੍ਹੀ ਜਾਂਦੀ ਹੈ ਕਿ ਖੇਤੀ ਦਾਣਾ ਆਦਿ ਨਾ ਖਾ ਸਕੇ ਅਤੇ ਨਾ ਚੱਕ ਵੱਢ ਸਕੇ.