Meanings of Punjabi words starting from ਟ

ਅੰ. Telegraph. ਯੂ- ਟੇਲਿ (ਦੂਰ) ਗ੍ਰੈਫ਼ੋ (ਲਿਖਣਾ). ਦੂਰ ਬੈਠੇ ਜਿਸ ਨਾਲ ਲਿਖ ਸਕੀਏ ਐਸਾ ਯੰਤ੍ਰ.


ਅੰ. Telephone. ਯੂ- ਟੇਲਿ (ਦੂਰ ) ਫ਼ੋਨੋ (ਆਵਾਜ਼). ਜਿਸ ਯੰਤ੍ਰ ਨਾਲ ਦੂਰੋਂ ਸੁਣੀਏ.


ਸਿੰਧੀ. ਸੰਗ੍ਯਾ- ਆ਼ਦਤ. ਸ੍ਵਭਾਵ. ਬਾਣ. "ਟੇਵ ਏਹ ਪਰੀ." (ਕੇਦਾ ਮਃ ੫) ੨. ਚਾਟ. ਚਸਕਾ। ੩. ਚਿੰਨ੍ਹ. ਨਿਸ਼ਾਨ.


ਸੰਗ੍ਯਾ- ਜਨਮਕੁੰਡਲੀ. ਟੀਪ। ੨. ਦੇਖੋ, ਟੇਵ.