Meanings of Punjabi words starting from ਪ

ਕ੍ਰਿ- ਪਸ਼੍ਚਾਤ ਹੋਣਾ. ਪਿੱਛੇ ਰਹਿਜਾਣਾ.


ਪਿੱਛੇ ਕਰਦਾ। ੨. ਪਛਾੜ ਦਿਵਾਉਂਦਾ, "ਪਾਪੀ ਨੂੰ ਪਛੜਾਇਦਾ." (ਭਾਗੁ)


ਵਿ- ਪਿਛਲਾ. ਅੰਤਿਮ. ਅਖੀਰੀ. ਪਾਸ਼੍ਚਾਤ੍ਯ. "ਪਹਿਲੈ ਪਹਿਰੈ ਫੁਲੜਾ, ਫਲੁ ਭੀ ਪਛਾ ਰਾਤਿ." (ਸ. ਫਰੀਦ) ਭਾਵ- ਅਮ੍ਰਿਤ ਵੇਲੇ.


ਸੰਗ੍ਯਾ- ਪਸ਼੍ਚਿਮ. ਪੱਛਮ. ਸੂਰਜ ਛਿਪਣ ਦੀ ਦਿਸ਼ਾ. "ਕਾਹੁ ਪਛਾਹ ਕੋ ਸੀਸ ਨਿਵਾਯੋ." (ਅਕਾਲ)