Meanings of Punjabi words starting from ਫ

ਕ੍ਰਿ- ਪਾੜਨਾ. ਚੀਰਨਾ। ੨. ਫੋਟਕ ਪਾਉਣਾ। ੩. ਦੇਖੋ, ਫਾਰੈ.


ਕ੍ਰਿ ਵਿ- ਪਾੜਕੇ। ੨. ਭੇਦ ਪਾਕੇ.


ਸ੍‌ਫਾਰ (ਵਿਕਾਸ਼) ਕਰੈ. ਖਿੜਾਉਂਦਾ ਹੈ. "ਤਾ ਫਲਫੰਕ ਸਭੈ ਤਨ ਫਾਰੈ." (ਗਉ ਬਾਵਨ ਕਬੀਰ) ਬ੍ਰਹਮ ਫਲ ਦੀ ਫਾਂਕ ਜੀਵਾਤਮਾ, ਸਾਰੇ ਸ਼ਰੀਰਾਂ ਨੂੰ ਖਿੜਾਉਂਦਾ ਹੈ। ੨. ਪਾੜਦਾ ਹੈ.


ਅ਼. [فال] ਸੰਗ੍ਯਾ- ਸ਼ਕੁਨ। ੨. ਰਮਲ ਦਾ ਲਗਨ. "ਮੌਤ ਕੀ ਇਹ ਸਭ ਨਿਸ਼ਾਨੀ, ਫਾਲ ਐਸੀ ਆਵਸੀ." (ਸਲੋਹ)


ਫ਼ਾ. [فالسہ] ਸੰਗ੍ਯਾ- ਇੱਕ ਪੌਧਾ, ਜਿਸ ਨੂੰ ਖਟਮਿਟੇ ਫਲ ਲਗਦੇ ਹਨ. ਸੰ. ਪਰੂਸਕ. ਇਸ ਦਾ ਸ਼ਰਬਤ ਪਿੱਤ ਰੋਗਾਂ ਨੂੰ ਦੂਰ ਕਰਨ ਵਾਲਾ ਅਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ. Grewia Asiatica.


ਸੰ. ਫਾਲ੍‌ਗੁਨ. ਫੱਗੁਣ ਦਾ ਮਹੀਨਾ। ੨. ਅਰਜੁਨ. ਦੇਖੋ, ਫਲਗੁਣ.