Meanings of Punjabi words starting from ਭ

ਭੜਵੀ. ਭੜ੍ਹਏ ਦੀ ਇਸਤ੍ਰੀ. ਦੇਖੋ, ਭਰੁਵਾਨਿ. "ਭਰੁਅਨਿ ਕਹੂੰ ਪੁਕਾਰਤ ਜਾਹੀਂ." (ਚਰਿਤ੍ਰ ੧੬੮)


ਦੇਖੋ, ਭਰੂਆਪਨ.


ਹਿੰ. ਟਟੀਹਰੀ. ਟਿੱਟਿਭੀ. "ਭਾਰਤ ਮੋ ਭਰੁਹੀ ਕੇ ਅੰਡਾ ਘੰਟਾ ਟੂਟਪਰੇ." (ਸੂਰਸਾਗਰ) ਕਥਾ ਹੈ ਕਿ ਮਹਾਭਾਰਤ ਦੇ ਜੰਗ ਵਿੱਚ ਕਰਤਾਰ ਨੇ ਟਟੀਹਰੀ ਦੇ ਆਂਡੇ ਹਾਥੀ ਦੇ ਘੰਟੇ ਹੇਠ ਬਚਾਲਏ ਸਨ.


ਸੰਗ੍ਯਾ- ਭ੍ਰਿਕੁਟਿ. ਭ੍ਰੂ. ਭੌਂਹ.


ਵੇਸ਼੍ਯਾ ਦੀ ਦਾਸੀ. ਭੜੂਏ ਦੀ ਇਸਤ੍ਰੀ. "ਭਰੁਵਨਿ ਦਸੋ ਦਿਸ ਨ ਕਹਿਂ ਭਾਜੀ." (ਚਰਿਤ੍ਰ ੧੬੮)


ਦੇਖੋ, ਭੜੂਆ. "ਇਹ ਭਰੁਵਾ ਗੁਰੁਦ੍ਰੋਹੀ ਮਹਾਂ." (ਗੁਪ੍ਰਸੂ) "ਭਰੂਆ ਬਹੇਜਾਤ ਨਹਿ ਕਹੇ." (ਚਰਿਤ੍ਰ ੧੬੮) ੨. ਸੰ. ਭਾਯਾਰੁ. ਪਰਾਈ ਇਸਤ੍ਰੀ ਤੋਂ ਬੱਚਾ ਪੈਦਾ ਕਰਨ ਵਾਲਾ.


ਸੰਗ੍ਯਾ- ਭੜੂਏ ਦੀ ਕ੍ਰਿਯਾ.


ਸੰਗ੍ਯਾ- ਗਰਭ ਗਿਰਾਉਣ ਦੀ ਕ੍ਰਿਯਾ। ੨. ਗਰਭ ਵਿੱਚ ਇਸਥਿਤ ਬੱਚੇ ਦਾ ਮਾਰਨਾ.