Meanings of Punjabi words starting from ਲ

ਫ਼ਾ. [لفنگ] ਸੰਗ੍ਯਾ- ਲਾਫ਼ (ਸ਼ੇਖ਼ੀ) ਮਾਰਨ ਵਾਲਾ। ੨. ਲੰਪਟ. ਵਿਭਚਾਰੀ। ੩. ਅਵਾਰਾਗਰਦ.


ਸੰਗ੍ਯਾ- ਲੋਭ. ਲਾਲਚ. ਲਬ੍‌ਧਿ ਦੀ ਇੱਛਾ। ੨. ਫ਼ਾ. [لب] ਹੋਠ. ਬੁਲ੍ਹ। ੩. ਕਿਨਾਰਾ। ੪. ਥੁੱਕ. ਇਸ ਦਾ ਮੂਲ ਲੁਆ਼ਬ ਹੈ.


ਦੇਖੋ, ਲਧ.


ਸੰ. ਲਬ੍‌ਧਿ. ਸੰਗ੍ਯਾ- ਲਾਭ. ਪ੍ਰਾਪਤੀ. "ਲਬਧਿ ਆਪਣੀ ਪਾਈ." (ਸੋਰ ਮਃ ੫) ੨. ਹਿਸਾਬ ਦਾ ਜਵਾਬ (quotient).


ਲਬ੍‌ਧ ਕੀਤਾ. ਪਾਇਆ. ਲੱਭਿਆ. "ਹਰਿ ਲਬਧੋ ਮਿਤ੍ਰ ਸੁਮਿਤੋ." (ਗਾਥਾ)