Meanings of Punjabi words starting from ਵ

ਕ੍ਰਿ- ਫੇਰਨਾ. ਘੁੰਮਾਉਣਾ. ਸਰਵਾਰਨਾ ਕਰਨਾ. ਕ਼ੁਰਬਾਨ ਹੋਣਾ. ਦੇਖੋ, ਵਤਣੁ. "ਇਹੁ ਜੀਉ ਵਤਾਈ ਬਲਿ ਬਲਿ ਜਾਈ." (ਗਉ ਮਃ ੫) "ਹਉ ਸਤਿਗੁਰੁ ਵਿਟਹੁ ਵਤਾਇਆ ਜੀਉ." (ਮਾਝ ਮਃ ੪) ੨. ਫੈਲਾਉਣਾ. ਵਿਛਾਉਣਾ. "ਜਿਨਿ ਜਗੁ ਥਾਪਿ ਵਤਾਇਆ ਜਾਲ." (ਵਡ ਅਲਾਹਣੀ ਮਃ ੧) "ਤੂੰ ਆਪੇ ਜਾਲੁ ਵਤਾਇਦਾ." (ਮਃ ੪. ਵਾਰ ਸ੍ਰੀ) ੩. ਹੱਥ ਫੈਲਾਉਣਾ. ਸਰੀਰ ਤੇ ਹੱਥ ਫੇਰਕੇ ਪਿਆਰ ਕਰਨਾ. "ਹਰਿ ਕੇ ਸਖਾ ਸਾਧਜਨ ਨੀਕੇ, ਤਿਨ ਊਪਰਿ ਹਾਥੁ ਵਤਾਵੈ." (ਰਾਮ ਮਃ ੪)


ਦੇਖੋ, ਅਵਤਾਰ. "ਆਨ ਲਿੱਨੋ ਵਤਾਰ." (ਕਲਕੀ) ਆਨ- ਲੀਨੋ- ਅਵਤਾਰ.


ਕ੍ਰਿ. ਵਿ- ਹਟਕੇ. ਫਿਰ. ਪੁਨਹ. ਮੁੜ. ਦੇਖੋ, ਵਤ ੨. "ਵਤਿ ਕੁਆਰੀ ਨ ਥੀਐ." (ਸ. ਫਰੀਦ)


ਅ਼. [وتیرہ] ਸੰਗ੍ਯਾ- ਰਹੁਰੀਤਿ. ਦਸਤੂਰ। ੨. ਢੰਗ. ਤਰੀਕਾ.


ਫਿਰਦਾ ਹੈ. ਦੇਖੋ, ਵਤਣੁ. "ਵੇਤਗਾ ਆਪੇ ਵਤੈ." (ਵਾਰ ਆਸਾ) ੨. ਵਤ੍ਰ ਪੁਰ. ਦੇਖੋ, ਵਤ ੩. "ਹੁਣਿ ਵਤੈ ਹਰਿ ਨਾਮੁ ਨ ਬੀਜਿਓ." (ਆਸਾ ਛੰਤ ਮਃ ੪)