Meanings of Punjabi words starting from ਸ

ਦੇਖੋ, ਸ਼ੂਦ੍ਰ। ੨. ਸੰ. ਸੁੰਦਰ ਪੇਟ ਵਾਲਾ. ਸੁ- ਉਦਰ.


ਸੰਗ੍ਯਾ- ਸ਼ੂਦ੍ਰਾ. ਸ਼ੂਦ੍ਰਾਣੀ. "ਸੂਦੀ ਤੇ ਸ੍ਰੇਸਟਾਈ ਰੇ." (ਆਸਾ ਮਃ ੫) ਦੇਖੋ, ਅਧਮ ਚੰਡਾਲੀ। ੨. ਵਿ- ਵਿਆਜੂ. ਜਿਵੇਂ- ਸੂਦੀ ਰੁਪਯਾ.


ਦੇਖੋ, ਸੂਦ.


ਸੰ. ਸ਼ੂਦ੍ਰ. ਸੰਗ੍ਯਾ- ਹਿੰਦੂਮਤ ਅਨੁਸਾਰ ਚੌਥਾ ਵਰਣ, ਜਿਸਦਾ ਧਰਮ ਤਿੰਨ ਵਰਣਾਂ ਦੀ ਸੇਵਾ ਕਰਕੇ ਨਿਰਵਾਹ ਕਰਨਾ ਹੈ. ਝਿਉਰ, ਨਾਈ, ਛੀਂਬਾ, ਤ੍ਰਖਾਣ ਆਦਿ ਸ਼ੂਦ੍ਰ ਗਿਣੇ ਜਾਂਦੇ ਹਨ. ਸ਼ੂਦ੍ਰ ਅਤੇ ਇਸਤ੍ਰੀ ਨੂੰ ਹਿੰਦੂਧਰਮ ਅਨੁਸਾਰ ਜਪ ਤਪ ਦਾ ਕੇਵਲ ਅਨਧਿਕਾਰੀ ਹੀ ਨਹੀਂ ਠਹਿਰਾਇਆ ਸਗੋਂ ਇਨ੍ਹਾਂ ਕਰਮਾਂ ਤੋਂ ਪਤਿਤ ਹੋ ਜਾਣਾ ਦੱਸਿਆ ਹੈ. ਦੇਖੋ, ਅਤਿ ਸਿਮ੍ਰਿਤਿ ਸ਼. ੧੩੩. ਦੇਖੋ, ਚਾਰ ਵਰਣ ਅਤੇ ਵਰਣ.


ਸ਼ੂਦ੍ਰ- ਈਸ਼. ਸ਼ੂਦ੍ਰ ਰਾਜਾ. "ਸੁਣ ਭਯੋ ਬੈਣ ਸੂਦ੍ਰਿਸ ਸਕ੍ਰੁੱਧ." (ਕਲਕੀ) ਸੁਣ ਬੈਣ, ਸੂਦ੍ਰਿਸ ਸਕ੍ਰੋਧ ਭਇਓ.


ਸੰਗ੍ਯਾ- ਸੁਧ. ਸੋਝੀ. ਹੋਸ਼. "ਭਰਿ ਜੋਬਨਿ ਭੋਜਨ ਸੁਖ ਸੂਧ." (ਸੁਖਮਨੀ) "ਸੂਧ ਨਾ ਸਿਮਰਤ ਅੰਗ." (ਚਉਬੋਲੇ ਮਃ ੫) ੨. ਸੀਧਾਪਨ. ਸੀਧਾਈ। ੩. ਦੇਖੋ, ਸੂਧੁ ੨.


ਵਿ- ਸਿੱਧਾ. ਵਿੰਗ ਰਹਿਤ. ਸਰਲ. "ਸੂਧੇ ਸੂਧੇ ਰੇਗ ਚਲਹੁ ਤਮ." (ਬਿਲਾ ਕਬੀਰ) "ਸੁਆਨ ਪੂਛ ਜਿਉ ਭਇਓ ਨ ਸੂਧਉ." (ਸੋਰ ਮਃ ੯) ੨. ਛਲ ਰਹਿਤ. ਨਿਸਕਪਟ.


ਦੇਖੋ, ਸੂਧ। ੨. ਵਿ- ਸ਼ੁੱਧ. ਨਿਰਮਲ. "ਮੈਲੂ ਕੀਨੋ ਸਾਬਨ ਸੂਧੁ." (ਰਾਮ ਮਃ ੫) ਦੇਖੋ, ਈਧਨ ਤੇ ਬੈਸੰਤਰੁ.


ਦੇਖੋ, ਸੂਧਉ.