Meanings of Punjabi words starting from ਪ

ਵਿ- ਪ੍ਰਾਣ ਜੇਹਾ ਪ੍ਰਿਯਤਮ। ੨. ਪ੍ਰਾਣਾਂ ਤੋਂ ਵਧਕੇ ਪਿਆਰਾ। ੩. ਪ੍ਰੀਤਮ- ਪਰਾਯਣ. ਪ੍ਰਿਯਤਮ ਵਿੱਚ ਤਨਮਯ. "ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ, ਦੂਤ ਮੁਏ ਬਿਖੁ ਖਾਈ." (ਸਾਰ ਅਃ ਮਃ ੧)


ਸੰਗ੍ਯਾ- ਪ੍ਯਾਰ. ਪ੍ਰੇਮ. ਮੁਹੱਬਤ. "ਜਗਤ ਮੈ ਝੂਠੀ ਦੇਖੀ ਪ੍ਰੀਤਿ." (ਦੇਵ ਮਃ ੯) ੨. ਤ੍ਰਿਪਤਿ। ੩. ਪ੍ਰਸੰਨਤਾ. ਖ਼ੁਸ਼ੀ. "ਮੀਨੇ ਪ੍ਰੀਤਿ ਭਈ ਜਲਿ ਨਾਇ." (ਗਉ ਮਃ ੪) ੪. ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ.


ਵਿ- ਪ੍ਰਸੰਨਤਾ ਕਰਨ ਵਾਲਾ। ੨. ਪ੍ਰੇਮ ਕਰਨ ਵਾਲਾ.


ਦੇਖੋ, ਪ੍ਰੀਤਿ.


ਦੇਖੋ, ਪਰੀਧੇ. "ਉਪਦੇਸਿ ਗੁਰੂ ਹਰਿ ਪ੍ਰੀਧੇ." (ਬਸੰ ਮਃ ੪)


ਸੰ. ਅੱਗੇ ਵਧਣਾ, ਜਾਣਾ, ਰਵਾਨਾ ਹੋਣਾ.


ਦੇਖੋ, ਪ੍ਰਿਯ. "ਘਟਿ ਘਟਿ ਰਾਵੈ ਸਰਬਪ੍ਰੇਉ." (ਬਸੰ ਮਃ ੧)