Meanings of Punjabi words starting from ਸ

ਸੰ. ਸੰਗ੍ਯਾ- ਫੁੱਲ. ਪੁਸਪ। ੨. ਸੰ ਸੂਨੁ. ਬੇਟਾ. ਪੁਤ੍ਰ "ਇਹੀ ਬੀਚ ਆਯੋ ਮ੍ਰਿਤੰ ਸੂਨ ਬਿੱਪੰ." (ਰਾਮਾਵ) ੩. ਸੰ. ਸ਼ੂਨ੍ਯ. ਆਕਾਸ਼. ੪. ਬਿੰਦੀ. ਸਿਫਰ. "ਸੂਨਗ੍ਰਿਹ ਆਤਮਾ ਸੰਬਤ ਆਦਿ ਪਛਾਨ." (ਗੁਪ੍ਰਸੂ) ਅਰਥਾਤ ੧੯੦੦ ਦਾ ਆਰੰਭ। ੫. ਉਜਾੜ. ਜੰਗਲ। ੬. ਵਿ- ਖਾਲੀ.


ਸੰਗ੍ਯਾ- ਸਿੰਹਿਕਾ ਦਾ ਸੂਨੁ (ਪੁਤ੍ਰ) ਰਾਹੁ. "ਸੂਨ ਸਿੰਘਕਾ ਸਰਸ ਸੋ ਧਰਮ ਭਯੋ ਰਾਕੇਸ." (ਨਾਪ੍ਰ) ਧਰਮ ਰੂਪ ਚੰਦ੍ਰਮਾ ਨੂੰ ਰਾਹੂ ਹੋ ਗਿਆ.


ਦੇਖੋ, ਸੂਨ੍ਯਵਾਦ.


ਵਿ- ਸੁੰਨਾ. ਸ਼ੂਨ੍ਯ। ੨. ਸੰ. ਸੰਗ੍ਯਾ- ਹਿੰਸਾ. ਵਧ। ੩. ਬੁੱਚੜਖਾਨਾ.


ਪੁਤ੍ਰ. ਬੇਟਾ. ਦੇਖੋ, ਸੂਨ ੨.। ੨. ਸੂਰਜ। ੩. ਚੰਦ੍ਰਮਾ.


ਸੰ. ਸੰਗ੍ਯਾ- ਰਸੋਈ। ੨. ਦਾਲ. ਸਾਲਨੇ ਦੀ ਤਰੀ. ਦੇਖੋ, ਅੰ. Soup । ੩. ਸੰ. सृर्प ਸੂਰ੍‍ਪ.¹ ਛੱਜ. "ਪਾਇ ਸੂਪ ਮੇ ਬਰਖਤ ਸਾਲੀ." (ਨਾਪ੍ਰ) ਪੁਤ੍ਰ ਦੇ ਜਨਮ ਸਮੇਂ ਖਤ੍ਰੀਆਂ ਦੀ ਰਸਮ ਹੈ ਕਿ ਛੱਜ ਵਿੱਚ ਪਾਕੇ ਧਾਨਾਂ ਦੀ ਵਰਖਾ ਕਰਨੀ। ੪. ਸੂਪਨਖਾ (ਸੂਰ੍‍ਪਣਖਾ) ਦਾ ਸੰਖੇਪ. "ਜਹਿਂ ਹੁਤੀ ਸੂਪ." (ਰਾਮਾਵ)


ਸੰਗ੍ਯਾ- ਸੂਪ (ਰਸੋਈ) ਬਣਾਉਣ ਵਾਲਾ,#ਲਾਂਗਰੀ. ਰਸੋਈਆ। ੨. ਸੂਰ੍‍ਪ (ਛੱਜ) ਬਣਾਉਣ ਵਾਲਾ.