Meanings of Punjabi words starting from ਪ

ਸੰ. ਵਿ- ਰਵਾਨਾ ਹੋਇਆ. ਗਿਆ ਹੋਇਆ। ੨. ਸੰਗ੍ਯਾ- ਮੁਰਦਾ. ਮੋਇਆ ਹੋਇਆ ਪ੍ਰਾਣੀ। ੩. ਪੁਰਾਣਾਂ ਅਨੁਸਾਰ ਉਹ ਕਲਪਿਤ ਸ਼ਰੀਰ, ਜੋ ਮਰਣ ਪਿੱਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ੪. ਨਰਕ ਵਿੱਚ ਰਹਿਣ ਵਾਲਾ ਜੀਵ। ੫. ਪਿਸ਼ਾਚਾਂ ਦੀ ਇੱਕ ਜਾਤਿ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ. ਭੂਤ.


ਗ੍ਯਾ ਵਿੱਚ ਇੱਕ ਪੱਥਰ, ਜਿਸ ਪੁਰ ਮੋਏ ਪ੍ਰਾਣੀਆਂ ਨਿਮਿੱਤ ਪਿੰਡਦਾਨ ਹੁੰਦਾ ਹੈ.


ਸੰਗ੍ਯਾ- ਮੁਰਦਾ ਚੁੱਕਣ ਵਾਲਾ, ਕਾਨ੍ਹੀ.


ਸੰਗ੍ਯਾ- ਹਿੰਦੂਮਤ ਅਨੁਸਾਰ ਮੁਰਦੇ ਦਾ ਦਾਹ ਅਤੇ ਪਿੰਡਦਾਨ ਆਦਿ ਸਪਿੰਡੀ ਤਕ ਦਾ ਕਰਮ.


ਮੁਰਦਿਆਂ ਦਾ ਗ੍ਰਿਹ (ਘਰ). ਸ਼ਮਸ਼ਾਨ ਭੂਮਿ। ੨. ਪੁਰਾਣਾਂ ਅਨੁਸਾਰ ਪ੍ਰੇਤਲੋਕ.


ਸੰਗ੍ਯਾ- ਪ੍ਰੇਤਤ੍ਵ. ਪ੍ਰੇਤਤਾ. ਪ੍ਰੇਤਪੁਣਾ. "ਹਰਿ ਬਿਸਰਤ ਤੇ ਪ੍ਰੇਤਤਹ." (ਵਾਰ ਜੈਤ)