ਸੰ. शूर्पणखा ਸੂਰ੍ਪਣਖਾ.¹ ਸੂਰਪ (ਛੱਜ) ਜੇਹੇ ਨੌਹਾਂ ਵਾਲੀ ਰਾਵਣ ਦੀ ਭੈਣ. ਰਾਮਾਇਣ ਵਿੱਚ ਲਿਖਿਆ ਹੈ ਕਿ ਇਹ ਸ਼੍ਰੀ ਰਾਮ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਈ. ਜਦ ਇਸ ਨੇ ਰਾਮਚੰਦ੍ਰ ਜੀ ਨੂੰ ਵਰਣਾ ਚਾਹਿਆ ਤਾਂ ਉਨ੍ਹਾਂ ਨੇ ਲਛਮਣ ਪਾਸ ਘੱਲ ਦਿੱਤੀ. ਅਤੇ ਲਛਮਣ ਨੇ ਮੁੜ ਇਸ ਨੂੰ ਰਾਮ ਕੋਲ ਭੇਜਿਆ. ਅੰਤ ਨੂੰ ਗੁੱਸੇ ਵਿੱਚ ਆਕੇ ਇਹ ਸੀਤਾ ਨਾਲ ਲੜ ਪਈ. ਸ਼੍ਰੀ ਰਾਮ ਨੇ ਲਮਛਣ ਨੂੰ ਆਖਿਆ ਕਿ ਇਸ ਦਾ ਕੋਈ ਅੰਗ ਭੰਗ ਕਰ ਦਿਓ. ਤਾਂ ਲਛਮਣ ਨੇ ਸੂਪਨਖਾ ਦਾ ਨੱਕ ਤੇ ਕੰਨ ਕੱਟ ਦਿੱਤੇ. ਭੈਣ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਚੁਰਾਈ, ਜਿਸ ਕਾਰਣ ਰਾਮਚੰਦ੍ਰ ਜੀ ਅਤੇ ਰਾਵਣ ਦਾ ਯੁੱਧ ਹੋਇਆ. "ਸੂਪਨਖਾ ਇਹ ਭਾਂਤ ਸੁਨੀ ਜਬ." (ਰਾਮਾਵ)
ਅ਼. [صوُف] ਸੂਫ਼. ਸੰਗ੍ਯਾ- ਉੱਨ. ਪਸ਼ਮ। ੨. ਉਂਨੀ ਕਪੜਾ. ਕੰਬਲ. "ਕੰਨ ਮੁਸਲਾ ਸੂਫ ਗਲਿ." (ਸ. ਫਰੀਦ) ਕੰਨ੍ਹੇ ਉੱਪਰ ਨਮਾਜ ਦਾ ਆਸਣ ਅਤੇ ਗਲ ਕੰਬਲ ਦੀ ਖਫਨੀ.
nan
ਦੇਖੋ, ਸੂਫੀ.
[صوُفی] ਸੂਫ਼ੀ. ਅਰਬੀ ਸੂਫ ਪਦ ਦਾ ਅਰਥ ਪਵਿਤ੍ਰਤਾ ਅਤੇ ਉਂਨ ਹੈ. ਜੋ ਕੰਬ਼ਲ ਅਥਵਾ ਕੰਬਲ ਦੀ ਖਫਨੀ ਪਹਿਰੇ ਉਹ ਸੂਫੀ ਹੈ। ੨. ਜੋ ਪਵਿਤ੍ਰਾਤਮਾ ਹੋਵੇ ਉਹ ਸੂਫੀ ਹੈ। ੩. ਯੂਨਾਨੀ "ਸੋਫੀਆ" ਪਦ ਗਿਆਨ ਬੋਧਕ ਹੈ ਜੋ ਗਿਆਨੀ ਹੋਵੇ ਉਹ ਸੂਫੀ ਹੈ। ੪. ਮੁਸਲਮਾਨਾਂ ਦਾ ਇੱਕ ਫਿਰਕਾ ਸੂਫੀ ਅਥਵਾ ਸੂਫਈ ਅਖਾਉਂਦਾ ਹੈ ਜੋ ਵੇਦਾਂਤ ਅਤੇ ਇਸਲਾਮ ਦੇ ਮੇਲ ਤੋਂ ਉਪਜਿਆ ਹੈ. ਇਸ ਮਤ ਦਾ ਪ੍ਰਚਾਰਕ ਬਹਾਉੱਦੀਨ ਸਾਮ ਹੈ, ਜੋ ਈਸਵੀ ਤੇਰਵੀਂ ਸਦੀ ਦੇ ਆਰੰਭ ਵਿੱਚ ਹੋਇਆ ਹੈ. ਸੂਫੀਆਂ ਦੇ ਨੇਮ ਇਹ ਹਨ-#ੳ. ਖ਼ੁਦਾ ਸਭ ਵਿੱਚ ਹੈ ਅਰ ਖ਼ੁਦਾ ਵਿੱਚ ਸਭ ਕੁਝ ਹੈ.#ਅ. ਮਜਹਬ ਮੁਕਤਿ ਦਾ ਸਾਖ੍ਯਾਤ ਸਾਧਨ ਨਹੀਂ, ਕੇਵਲ ਜੀਵਨਯਾਤ੍ਰਾ ਦਾ ਤਰੀਕਾ ਹੈ.#ੲ. ਖ਼ੁਦਾ ਦੀ ਰਜਾ ਵਿੱਚ ਸਾਰੀ ਰਚਨਾ ਹੈ, ਉਸ ਦੀ ਪ੍ਰੇਰਣਾ ਬਿਨਾ ਆਦਮੀ ਕੁਝ ਨਹੀਂ ਕਰ ਸਕਦਾ.#ਸ. ਜੀਵਾਤਮਾ ਦੇਹ ਤੋਂ ਪਹਿਲਾਂ ਸੀ, ਅਰ ਕਰਣੀ ਦੇ ਪ੍ਰਭਾਵ ਖ਼ੁਦਾ ਵਿੱਚ ਸਮਾਵੇਗਾ.#ਹ. ਪੂਰੇ ਗੁਰੂ ਦੀ ਕ੍ਰਿਪਾ ਨਾਲ ਖ਼ੁਦਾ ਦੇ ਸਿਮਰਣ ਵਿੱਚ ਲੀਨ ਰਹਿਣ ਤੋਂ ਅਭੇਦਤਾ ਪ੍ਰਾਪਤ ਹੁੰਦੀ ਹੈ. ਜਿਸ ਤਰਾਂ ਵੇਦਾਂਤੀਆਂ ਨੇ ਸੱਤ ਭੂਮਿਕਾਂ ਮੰਨੀਆਂ ਹਨ, ਉਸੇ ਤਰਾਂ ਸੂਫੀ, ਪਰਮਪਦ ਦੇ ਸਫਰ ਦੀਆਂ ਚਾਰ ਮੰਜਲਾਂ ਕਲਪਦੇ ਹਨ ਅਰ ਮੁਸਾਫਿਰ ਜਿਗ੍ਯਾਸੂ ਨੂੰ "ਸਾਲਿਕ" ਆਖਦੇ ਹਨ.#ਪਹਿਲੀ ਮੰਜਿਲ "ਨਾਸੂਤ" (ਇਨਸਾਨੀਯਤ) ਹੈ, ਜਿਸ ਵਿੱਚ ਸ਼ਰੀਅਤ ਅਨੁਸਾਰ ਚਲਣਾ ਜਰੂਰੀ ਹੈ.#ਦੂਜੀ ਮੰਜਿਲ "ਮਲਕੂਤ" (ਫਰਿਸ਼ਤਾ ਖ਼ਸਲਤ) ਹੈ, ਜਿਸ ਵਿੱਚ "ਤਰੀਕਤ" ਅਰਥਾਤ ਮੁਰਸ਼ਿਦ ਦੇ ਦੱਸੇ ਤਰੀਕੇ ਅਨੁਸਾਰ ਚੱਲਣਾ ਹੈ.#ਤੀਜੀ ਮੰਜਿਲ "ਜਬਰੂਤ" (ਸ਼ਕਤਿ) ਹੈ, ਜਿਸ ਵਿੱਚ "ਮਾਰਫਤ" (ਗ੍ਯਾਨ ਬਲ) ਦੀ ਪ੍ਰਾਪਤੀ ਹੁੰਦੀ ਹੈ.#ਚੌਥੀ ਮੰਜਲ "ਫਨਾ" (ਅਭਾਵ) ਹੈ, ਜਿਸ ਵਿੱਚ "ਹਕੀਕਤ" (ਸਤ੍ਯ ਸਰੂਪ) ਦੀ ਪ੍ਰਾਪਤੀ ਹੋਣ ਕਰਕੇ ਸਭ ਕਲਪਿਤ ਵਸਤੂਆਂ ਦਾ ਅਭਾਵ ਹੋ ਕੇ "ਵਸਲ" (ਮਿਲਾਪ) ਹੁੰਦਾ ਹੈ.
nan
nan
nan
ਅ਼. [صوُبہ] ਸੂਬਹ. ਸੰਗ੍ਯਾ- ਇਲਾਕਾ. ਰਾਜ ਦਾ ਇੱਕ ਹਿੱਸਾ। ੨. ਇਲਾਕੇ ਦਾ ਹਾਕਿਮ. ਨਾਜਿਮ. ਸੂਬਹਦਾਰ।
ਅਰਬ ਦੀ ਇੱਕ ਪੁਰਾਣੀ ਜਾਤਿ. ਇਸ ਦਾ ਸ਼ੁੱਧ ਉਚਾਰਣ ਸਾਥੀ ਹੈ. ਸਾਬਾ ਲੋਕ (Sabians) ਲੰਮੇ ਕੇਸ਼ ਅਤੇ ਦਾੜ੍ਹੀ ਰਖਦੇ ਹਨ. ਇਨ੍ਹਾਂ ਦਾ ਧਰਮ ਪੁਸਤਕ ਕੁਰਾਨ ਤੋਂ ਪੁਰਾਣਾ ਹੈ. ਇਹ ਮੁਸਲਮਾਨਾਂ ਨਾਲ ਸਾਕ ਨਾਤੇ ਨਹੀਂ ਕਰਦੇ. ਬਸਰੇ ਅਤੇ ਉਸ ਦੇ ਨੇੜੇ ਦੇ ਨਗਰਾਂ ਵਿੱਚ ਇਹ ਆਬਾਦ ਹਨ, ਜਿਆਦਾ ਕੰਮ ਜ਼ਰਗਰੀ ਦਾ ਕਰਦੇ ਹਨ.#ਸਨ ੧੯੧੪- ੧੮ ਦੇ ਮਹਾਨ ਜੰਗ ਵੇਲੇ ਜੋ ਸਿੱਖ ਬਸਰੇ ਵੱਲ ਗਏ, ਉਨ੍ਹਾਂ ਨਾਲ ਸੂਬੀ ਬਹੁਤ ਪ੍ਰੇਮ ਕਰਦੇ ਸਨ. ਕੁਰਾਨ ਵਿੱਚ ਸਾਬੀਆਂ ਦਾ ਜ਼ਿਕਰ ਆਇਆ ਹੈ. ਦੇਖੋ, ਕੁਰਾਨ ਸੂਰਤ ੨੨, ਆਯਤ ੧੭.
ਦੇਖੋ, ਸੂਬਾ ੨.। ੨. ਪਲਟਨ ਦੇ ਇੱਕ ਫੌਜੀ ਅਹੁਦੇਦਾਰ ਦਾ ਭੀ ਹੁਣ ਇਹ ਨਾਉਂ ਹੈ.