Meanings of Punjabi words starting from ਪ

ਸੰਗ੍ਯਾ- ਪ੍ਰੇਤਾਂ ਦਾ ਸ੍ਵਾਮੀ, ਯਮਰਾਜ.


ਸੰਗ੍ਯਾ- ਪ੍ਰੇਤ ਦਾ ਪੰਜਰ (ਢਾਂਚਾ). ਪ੍ਰੇਤਦੇਹ. ਪ੍ਰੇਤਸ਼ਰੀਰ. ਦੇਖੋ, ਪ੍ਰੇਤ. "ਪ੍ਰੇਤਪਿੰਜਰ ਮਹਿ ਕਾਸਟੁ ਭਇਆ." (ਰਾਮ ਅਃ ਮਃ ੧)


ਸੰਗ੍ਯਾ- ਪ੍ਰੇਤਾਂ ਦਾ ਦੇਸ਼. ਯਮਪੁਰ. ਧਰਮ ਰਾਜ ਦੀ ਪੁਰੀ "ਸੰਯਮਨੀ."


ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ.


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਕਿਸੇ ਪ੍ਰੇਮੀ ਦਾ ਰਚਿਆ ਇੱਕ ਰਹਿਤਗ੍ਰੰਥ, ਜੋ ਵਾਰਤਿਕ ਹੈ. ਦੇਖੋ, ਗੁਰੁਮਤਸੁਧਾਕਰ.