Meanings of Punjabi words starting from ਪ

ਰਾਜਾ ਸਾਹਿਬ ਸਿੰਘ ਪਟਿਆਲਾਪਤਿ ਦੀ, ਰਾਣੀ ਆਸਕੌਰ ਦੇ ਪੇਟੋਂ, ਛੋਟੀ ਸੁਪੁਤ੍ਰੀ. ਜਿਸ ਦੀ ਸ਼ਾਦੀ ਸਰਦਾਰ ਖੜਗ ਸਿੰਘ ਰਈਸ ਸ਼ਾਹਬਾਦ ਨਾਲ ਹੋਈ। ੨. ਸਰਦਾਰ ਹਰੀਸਿੰਘ ਲੱਧੇਵਾਲੇ (ਗੁੱਜਰਾਂਵਾਲਾ) ਦੇ ਨੰਬਰਦਾਰ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਕੁਮਾਰ ਸ਼ੇਰ ਸਿੰਘ ਨਾਲ ਸਨ ੧੮੨੨ ਵਿੱਚ ਹੋਈ. ਸਨ ੧੮੩੧ ਵਿੱਚ ਇਸ ਦੀ ਕੁੱਖ ਤੋਂ ਕੌਰ ਪ੍ਰਤਾਪਸਿੰਘ ਜਨਮਿਆ, ਜਿਸ ਨੂੰ ਲਹਿਣਾ ਸਿੰਘ ਸੰਧਾਵਾਲੀਏ ਨੇ ੧੫. ਸਿਤੰਬਰ ਸਨ ੧੮੪੩ ਨੂੰ ਵਡੀ ਬੇਰਹਿਮੀ ਨਾਲ ਕਤਲ ਕੀਤਾ.¹


ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ ਆਪਣੇ ਪਤਿ ਦੇ ਪ੍ਰੇਮ ਦਾ ਅਹੰਕਾਰ ਰੱਖਦੀ ਹੈ.


ਸੰਗ੍ਯਾ- ਪ੍ਰੇਮ ਕਰਕੇ ਪੈਦਾ ਹੋਇਆ ਜਲ, ਅੰਝੂ. ਅਸ਼੍‌। ੨. ਪਸੀਨਾ (ਮੁੜ੍ਹਕਾ), ਜੋ ਪ੍ਰੇਮ ਦੀ ਉਮੰਗ ਵਿੱਚੋਂ ਆਵੇ.


ਸੰਗ੍ਯਾ- ਪ੍ਰੇਮ ਦਾ ਅਧਿਕਾਰੀ। ੨. ਮਾਸ਼ੂਕ.