Meanings of Punjabi words starting from ਪ

ਦੇਖੋ, ਦੀਵਾਨਗੋਯਾ.


ਸੰਗ੍ਯਾ- ਪ੍ਰੇਮ ਦੇ ਕਾਰਣ ਰੋਮਾਂ ਦੇ ਖੜੇ ਹੋਣ ਦਾ ਭਾਵ, ਰੋਮਾਂਚ.


ਪ੍ਰੇਮ ਦਾ ਰਸਤਾ (ਰਾਹ).#ਅਤਿ ਛੀਨ ਮ੍ਰਿਨਾਲ ਕੀ ਤਾਰਹੁਁ ਤੇ#ਤਿਹ ਊਪਰਿ ਪਾਯ ਦੈ ਆਵਨੋ ਹੈ,#ਸੁਈ ਬੇਧ ਕੇ ਬੇਧ ਸੋ ਕੀਨ ਤਹਾਂ#ਪਰਤੀਤ ਕੋ ਟਾਂਡੋ ਲਦਾਵਨੋ ਹੈ,#ਕਵਿ "ਬੋਧ" ਅਨੀ ਘਨੀ ਨੇਜਉਂ ਕੀ#ਚਢ ਤਾਂਪੈ ਨ ਚਿੱਤ ਚਲਾਵਨੋ ਹੈ,#ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ#ਤਲਵਾਰ ਕੀ ਧਾਰ ਪੈ ਧਾਵਨੋ ਹੈ.


ਆਨੰਦ ਅਤੇ ਪਿਆਰ. "ਪ੍ਰੇਮ ਪ੍ਰੀਤਿ ਸਦਾ ਧਿਆਈਐ." (ਮਾਝ ਅਃ ਮਃ ੩)


ਦੇਖੋ, ਦੀਵਾਨਗੋਯਾ.


ਸੰਗ੍ਯਾ- ਪ੍ਰੇਮ ਸਹਿਤ ਕੀਤੀ ਭਕ੍ਤਿ (ਉਪਾਸਨਾ). ੨. ਪ੍ਰੇਮ ਸੇਵਾ, "ਪ੍ਰੇਮ ਭਗਤਿ ਕਰਿ ਸਹਜਿ ਸਮਾਇ." (ਧਨਾ ਅਃ ਮਃ ੧)