nan
nan
ਸੰਗ੍ਯਾ- ਸੂਰਜ ਤੋਂ ਪੈਦਾ ਹੋਇਆ ਯਮ. ੨. ਕਰਣ। ੩. ਘੋੜਾ. (ਸਨਾਮਾ) ਅਸ਼੍ਵਿਨੀਕੁਮਾਰ ਜੰਮਣ ਕਾਰਣ ਇਹ ਸੰਗ੍ਯਾ ਹੈ.
ਸੰਗ੍ਯਾ- ਸੂਰਜ ਤੋਂ ਪੈਦਾ ਹੋਇਆ ਕਰਣ, ਉਸ ਦਾ ਵੈਰੀ ਅਰਜੁਨ. (ਸਨਾਮਾ)
nan
ਭਾਵ- ਵਡੇ ਵਿਦ੍ਵਾਨ ਅਤੇ ਗ੍ਯਾਨੀ ਨੂੰ ਸਿਖ੍ਯਾ ਦੇਣ ਦਾ ਯਤਨ ਕਰਨਾ.
nan
ਦੇਖੋ, ਸੂਰਜਸੁਤਾ.
ਸੰਗ੍ਯਾ- ਜੋਧਪੁਰ ਨਿਵਾਸੀ ਕਰਣ ਕਵਿ ਦਾ ਰਚਿਆ ਹੋਇਆ ਮਾਰਵਾੜ ਦਾ ਇਤਿਹਾਸ, ਜਿਸ ਦਾ ਜਿਕਰ ਕਰਨਲ ਟਾਡ ਨੇ ਰਾਜਸ੍ਥਾਨ ਵਿੱਚ ਕੀਤਾ ਹੈ। ੨. ਦੇਖੋ, ਗੁਰੁਪ੍ਰਤਾਪ ਸੂਰਯ.
ਮਾਤਾ ਮਹਾਦੇਵੀ ਦੇ ਉਦਰ ਤੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੬੭੪ ਵਿੱਚ ਅਮ੍ਰਿਤਸਰ ਹੋਇਆ. ਸੂਰਜ ਮੱਲ ਜੀ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਪ੍ਰੇਮਚੰਦ ਸਿਲੀ ਖਤ੍ਰੀ ਦੀ ਕੰਨ੍ਯਾ ਖੇਮਕੁਇਰ ਨਾਲ ਹੋਈ, ਜਿਸ ਦੇ ਉਦਰ ਤੋਂ ਸੰਮਤ ੧੬੯੦ ਵਿੱਚ ਦੀਪਚੰਦ ਪੁਤ੍ਰ ਜਨਮਿਆ.#ਦੀਪ ਚੰਦ ਦੇ ਘਰ ਸੰਮਤ ੧੭੧੭ ਵਿੱਚ ਗੁਲਾਬ ਰਾਯ ਅਤੇ ਸੰਮਤ ੧੭੧੯ ਵਿੱਚ ਸ਼੍ਯਾਮਚੰਦ ਜਨਮੇ, ਜਿਨ੍ਹਾਂ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਗੁਲਾਬ ਸਿੰਘ ਦੀ ਵੰਸ਼ ਨਹੀਂ ਰਹੀ. ਸ਼੍ਯਾਮ ਸਿੰਘ ਦੀ ਸੰਤਾਨ ਆਨੰਦਪੁਰ ਦੀ ਸੋਢੀ ਸਾਹਿਬ ਹਨ, ਜੋ "ਵਡੇ ਮੇਲ" ਦੇ ਅਖਾਉਂਦੇ ਹਨ. ਦੇਖੋ, ਸੋਢੀ.#ਜਿਸ ਖੰਡੇ ਨਾਲ ਗੁਰੂ ਸਾਹਿਬ ਨੇ ਅਮ੍ਰਿਤ ਤਿਆਰ ਕੀਤਾ ਅਰ ਜੋ ਸ਼੍ਰੀ ਸਾਹਿਬ ਦਸ਼ਮੇਸ਼ ਨੇ ਉਸ ਸਮੇਂ ਸ਼੍ਯਾਮ ਸਿੰਘ ਜੀ ਨੂੰ ਪਹਿਰਾਇਆ, ਉਹ ਆਨੰਦ ਪੁਰ ਦੇ "ਟਿੱਕਾ ਸਾਹਿਬ" ਪਾਸ ਹਨ.
ਸੰਗ੍ਯਾ- ਇੱਕ ਪ੍ਰਕਾਰ ਦਾ ਬਸੰਤੀ ਫੁੱਲ, ਜਿਸ ਦੀ ਸ਼ਕਲ ਸੂਰਜ ਜੇਹੀ ਹੁੰਦੀ ਹੈ. L. Helicanthus annus । ੨. ਕਮਲ, ਜੋ ਸੂਰਜ ਨੂੰ ਦੇਖਕੇ ਖਿੜਦਾ ਹੈ. ੩. ਗੋਲ ਪੱਖਾ, ਜਿਸ ਉੱਪਰ ਸੂਰਜ ਦੀ ਸ਼ਕਲ ਜਰੀ ਤਿੱਲੇ ਨਾਲ ਬਣੀ ਹੋਵੇ.
nan