Meanings of Punjabi words starting from ਪ

ਪ੍ਰੇਮ ਦੀ ਅਧਿਕਤਾ ਵਿੱਚ ਸਾਰੇ ਨਿਯਮ ਭੁੱਲ ਜਾਂਦੇ ਹਨ.#ਨੀਰ ਬਿਨਾ ਮੀਨ ਦੁਖੀ ਕ੍ਸ਼ੀਰ ਬਿਨਾ ਸਿਸੁ ਜੈਸੇ#ਪੀਰ ਜਾਂਕੇ ਦਾਰੂ ਬਿਨ ਕੈਸੇ ਰਹ੍ਯੋਜਾਤ ਹੈ,#ਚਾਤਕ ਜ੍ਯੋਂ ਸ੍ਵਾਤਿਬੁੰਦ ਚੰਦ ਕੋ ਚਕੋਰ ਜੈਸੇ#ਚੰਦਨ ਕੀ ਚਾਹ ਕਰ ਫਣੀ ਅਕੁਲਾਤ ਹੈ,#ਅਧਨ ਜ੍ਯੋਂ ਧਨ ਚਾਹੈ ਕਾਮਿਨੀ ਕੋ ਕਾਮੀ ਚਾਹੈ#ਏਸੀ ਜਾਂਕੇ ਚਾਹ ਤਾਂਕੋ ਕਛੁ ਨ ਸੁਹਾਤ ਹੈ,#ਪ੍ਰੇਮ ਕੋ ਪ੍ਰਭਾਵ ਏਸੋ ਪ੍ਰੇਮ ਤਹਾਂ ਨੇਮ ਕੈਸੋ?#'ਸੁੰਦਰ' ਕਹਿਤ ਯਹਿ ਪ੍ਰੇਮ ਹੀ ਕੀ ਬਾਤ ਹੈ.


ਦੇਖੋ, ਮਥੋ ਮੁਰਾਰੀ। ੨. ਤਲਵੰਡੀ (ਜੋ ਗੋਇੰਦ ਵਾਲ ਪਾਸ ਹੈ) ਉਸ ਦਾ ਵਸਨੀਕ ਖਤ੍ਰੀ, ਜੋ ਲੰਗੜਾ ਸੀ. ਇਹ ਗੁਰੂ ਅਮਰਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ. ਇਹ ਪ੍ਰੇਮ ਨਾਲ ਰੋਜ ਆਪਣੇ ਘਰੋਂ ਗੁਰੂਸਾਹਿਬ ਲਈ ਦਹੀਂ ਲੈਕੇ ਜਾਇਆ ਕਰਦਾ ਸੀ. ਗੁਰੁਕ੍ਰਿਪਾ ਨਾਲ ਇਹ ਅਰੋਗ ਹੋ ਗਿਆ। ੩. ਦੇਖੋ, ਸਧਾਰ ੨.


ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ.


ਸੰ. प्रेयस्. ਵਿ- ਅਤਿ ਪਿਆਰਾ.


ਸੰ. ਵਿ- ਅਤਿ ਪਿਆਰੀ.


ਸੰ. ਚਲਾਉਣਾ. ਧਕੇਲਣਾ.


ਸੰ. ਵਿ- ਪ੍ਰੇਰਨ ਕਰਨ ਵਾਲਾ. ਚਲਾਉਣ ਵਾਲਾ। ੨. ਕਿਸੇ ਕਾਰਜ ਵਿੱਚ ਲਾਉਣ ਵਾਲਾ.


ਸੰ. ਸੰਗ੍ਯਾ- ਕਾਰਜ ਵਿੱਚ ਲਾਉਣ ਦੀ ਕ੍ਰਿਯਾ. "ਜਿਉ ਪ੍ਰੇਰੇ ਤਿਉ ਕਰਨਾ." (ਬਿਲਾ ਮਃ ੪) ੨. ਧਕੇਲਣਾ। ੩. ਭੜਕਾਉਣਾ. "ਉਰਝਿ ਰਹਿਓ ਇੰਦ੍ਰੀਰਸ ਪ੍ਰੇਰਿਓ." (ਬਿਲਾ ਮਃ ੫)